top of page
  • Writer's pictureਸ਼ਬਦ

ਇਕ ਕਵਿਤਾ


ਕਵਿਤਾ ਅੱਜ ਫੇਰ ਉੱਤਰੀ ਹੈ ਧਰੂ ਤਾਰੇ ਨੂੰ ਮੁਖ਼ਾਿਤਬ ਹੋ ਕੇ ਗ੍ਰਹਿ ਚੰਦਰਮਾ ਨੂੰ ਲੱਗਾ  ਚਾਹੇ ਸੂਰਜ ਨੂੰ  ਕਵਿਤਾ ਬੇਖ਼ਬਰ ਹੈ ਸਾਇੰਸ ਨੇ ਪੁਸ਼ਟੀ ਕੀਤੀ ਹੈ ਬ੍ਰਹਿਮੰਡ ਦੇ ਨੌ ਗੋਲਿਆ ਵਿੱਚੋ ਗ੍ਰਹਿਣ ਇੱਕ ਨੂੰ ਲੱਗੇਗਾ ਗ੍ਰਹਿਣ ਤਾਂ ਨੌ ਗ੍ਿਹਾ ਨੂੰ ਹੀ ਲੱਗਦੇ ਪਰ ਸਾਡੀ ਨੰਗੀ ਅੱਖ ਨੂੰ ਕੇਵਲ ਦੋ ਹੀ ਦਿਖਾਈ ਦਿੰਦੇ ਇਹ ਸਾਡੀ ਨੰਗੀ ਅੱਖ ਤਾਂ  ਬਸ ਇਹ ਦੇਖਦੀ ਹੈ ਕਿ ਜੇ ਦਿਨ ਵੇਲੇ ਲੱਗਿਆ ਗ੍ਰਹਿਣ ਤਾਂ ਸੂਰਜ ਨੂੰ ਜੇਕਰ ਰਾਤ ਵੇਲੇ ਤਾਂ ਚੰਦਰਮਾ ਨੂੰ, ਲੇਕਿਨ ਇਹ ਗ੍ਰਹਿਣ ਤਾਂ ਕਦੇ ਕਦਾਈ ਲੱਗਦੇ ਨੇ ਚਿਰਾਂ ਪਿੱਛੋ ਸਾਲਾ ਬਾਅਦ ਕੁਦਰਤ ਦੇ ਅਨੁਕੂਲ ਕਵਿਤਾ ਦੇ ਮਨ 'ਚ ਸੁਆਲ ਮਡਰਾਉਦਾ ਹੈ ਉਸ ਕਾਲੇ ਦੌਰ ਵਿੱਚ ਜਿਨ੍ਹਾਂ ਦੇ ਚੁਲਿਆ ਦੇ ਅੰਦਰ ਉੱਗ ਆਇਆ ਘਾਹ ਅੱਜ ਵੀ ਸਹਿਕਦੀਆ ਕੰਧਾ ਹੌਕੇ ਲੈਦੇ ਘਰਾਂ ਦੇ ਦਰਵਾਜੇ, ਕੀ ਹੋਈ ਹੈ  ਉਨਾਂ ਦੇ ਗ੍ਰਹਿਣ ਦੀ ਕੋਈ ਪੁਸ਼ਟੀ। ਫਾਹੇ ਲੈਦੀਆ ਪੱਗਾ ਕਿਰਸਾਨੀ ਨੂੰ ਲੱਗਿਆ  ਮਹਿੰਗਾਈ ਦਾ ਢੋਰਾ ਜਿਸ ਢੌਰੇ ਕਿਸਾਨ ਨੂੰ ਬਣਾਇਆ ਖੋਖਲਾ ਜਿਹੜੇ ਪਰਿਵਾਰ ਦੋ ਵੇਲੇ ਦੀਆ ਰੋਟੀਆ ਨੂੰ  ਹੋ ਚੁੱਕੇ ਮਹੁਤਾਜ ਉਨ੍ਹਾਂ ਦੀ ਕਿਸਮਤ ਨੂੰ ਲੱਗਿਆ ਗ੍ਹਹਿਣ, ਕੀ ਹੋਈ ਹੈ ਉਨ੍ਹਾਂ ਦੇ ਗ੍ਰਹਿਣ ਦੀ ਕੋਈ ਪੁਸ਼ਟੀ। ਨਸ਼ਿਆ 'ਚ ਡੁੱਬੇ ਧੀਆ-ਪੁੱਤਾ ਦੇ ਦਰਦ ਨੂੰ ਦੇਖ ਮਾਪਿਆ ਦੀਆ ਅੱਖਾ ਦਾ ਸਿਲ੍ਹਾਬ ਇਹ ਗ੍ਰਹਿਣ ਨਿੱਤ ਲੱਗਦਾ ਹੈ ਲੋਕਾ ਦੇ ਘਰਾ ਤੇ ਲੋਕਾ ਦੇ ਦਰਾ ਤੇ ਜਿਸ ਦੀ ਕਦੇ ਪੁਸ਼ਟੀ ਨਹੀ ਹੁੰਦੀ ਦਿਓਲ ਪਰਮਜੀਤ ਕਨੇਡਾ 647 295-7351

Comments


bottom of page