ਨਵਾਂ ਪਰਵਾਸ
ਠੱਤੀ ਵਰ੍ਹਿਆਂ ਦੇ ਪ੍ਰਵਾਸ ਤੋਂ ਮੁਕਤੀ ਪਾਉਣ ਵੇਲੇ ਸੋਚਿਆ ਸੀ
ਹੁਣ ਖਤਮ ਹੋ ਜਾਵੇਗਾ ਪਰਵਾਸ ਦੇਸ਼ ਵਿੱਚ ਰਹਾਂਗਾ ਭੁੱਲ ਜਾਵਾਂਗਾ ਪਰਵਾਸ ਵੇਲੇ ਭੋਗਿਆ ਕਿੰਨ੍ਹਾਂ ਕੁਝ
ਨਹੀਂ ਸੀ ਸੋਚਿਆ ਇੱਕ ਪਰਵਾਸ ਦੀ ਮੁਕਤੀ ਤੇ ਦੂਜੇ ਪਰਵਾਸ ਦਾ ਕਰਨਾ ਪਵੇਗਾ ਸਾਮਣਾ
ਆਪਣੀ ਜਨਮ ਭੂਮੀ ਤੇ ਨਵਾਂ ਉਸਰ ਚੁੱਕਾ ਸ਼ਹਿਰ ਮੇਰੇ ਲਈ ਅਜਨਬੀ ਹੈ ਅਜਨਬੀ ਹਨ ਮਿਲਣ ਗਿਲਣ ਵਾਲੇ ਅਜਨਬੀ ਹੈ ਹੁਣ ਦੀ ਬੋਲ-ਚਾਲ
ਜੇ ਕਿਸੇ ਮੌਕੇ ਤੇ ਆਖ ਦੇਂਦਾ ਹਾਂ 'ਸਾਡੇ ਵੇਲੇ ਤਾਂ ਇਥੇ ਇਹ ਕੁਝ ਨਹੀਂ ਹੁੰਦਾ ਸੀ ਤਾਂ ਕੋਈ ਕਹਿ ਦੇਂਦਾ ਹੈ ਉਹ ਸਭ ਕੁਝ ਮੁੱਦਤ ਹੋਈ ਬੀਤ ਚੁੱਕਾ ਹੈ ਨਵਾਂ ਬਹੁਤ ਕੁਝ ਆ ਚੁੱਕਾ ਹੈ'
ਮੈਂ ਉੱਤਰ ਸੁਣਦਾ ਹੋਇਆ ਸੋਚਣ ਲਗਦਾ ਹਾਂ ਸਾਹਮਣਾ ਹੈ ਇੱਕ ਨਵੇਂ ਪਰਵਾਸ ਨਾਲ
Comments