top of page
  • Writer's pictureਸ਼ਬਦ

ਇਕ

ਮੈਂ ਸੁਪਨੇ ਚ' ਕੰਧਾਂ ਨੂੰ ਸਿਰਜਣ ਤੋਂ ਡਰਦਾਂ, ਬਿਖਰ ਹੀ ਨਾ ਜਾਵਾਂ,ਮੈਂ ਜਾਗਣ ਤੋਂ ਡਰਦਾਂ,

ਸਰਦਲ਼ ਮੈਂ ਆਪਣੀ ਤੋਂ ,ਉੱਠ ਤਾਂ ਗਿਆ ਸਾਂ, ਤੁਰ ਤਾਂ ਪਿਆ ਸਾਂ,ਮੈਂ ਪਰਤਣ ਤੋਂ ਡਰਦਾਂ

ਆਹ ਲੀਕਾਂ ਆਹ ਵਰਕੇ,ਆਹ ਹਿੰਣਸੇ ਜਹੇ ਜੋ, ਨ ਹੋਵਣ ਤੋਂ ਡਰਦੇ,ਮੈਂ ਹੋਵਣ ਤ ਡਰਦਾਂ,

ਇਹ ਹੋਣੀ ਹੈ ਮੇਰੀ, ਮੇਰੀ ਹੋਂਦ ਹੈ ਇਹ, ਪਰ ਮੈਂ ਲਕੀਰਾਂ ਨੂੰ,ਢਾਹਵਣ ਤੋਂ ਡਰਦਾਂ,

ਮੈਂ ਵੇਹੜੇ ਤ' ਧੁੱਪਾਂ ਨੂੰ ਰੱਖਣ ਤੋਂ ਡਰਦਾਂ, ਮੈਂ ਕੰਧਾਂ ਤੋਂ ਸਾਏ ਨੂੰ ਲਾਹਵਣ ਤੋਂ ਡਰਦਾਂ,

ਹਿੱਲ ਹੀ ਨਾ ਜਾਵੇ ਕਿਤੇ ਅਕਸ ਮੇਰਾ, ਮੈਂ ਪਾਣੀ ਦੇ ਪਿੰਡੇ ਨੂੰ ਛੋਹਵਣ ਤੋਂ ਡਰਦਾਂ,


ਦੋ

ਬੁਝੀ ਜਾਂਦੇ ਬਨੇਰੇ ਦੇ,ਚਿਰਾਗਾਂ ਦਾ ਪਤਾ ਕਰਨਾ, ਜੋ ਮੇਰੀ ਨੀਂਦ ਵਿੱਚ ਤਿੜਕੇ,ਮੈਂ ਖਾਅਬਾਂ ਦਾ ਪਤਾ ਕਰਨਾ,

ਮੇਰੇ ਸਨ ਜਾਂ ਤੁਸਾਂ ਦੇ ਸਨ, ਮੇਰੇ ਨਕਸ਼ਾਂ ਤੇ ਜੋ ਆਏ, ਮੈਂ ਚੇਹਰੇ ਦੇ ਇਹਨਾਂ ਦਾਗਾਂ ਤੋਂ ,ਦਾਗਾਂ ਦਾ ਪਤਾ ਕਰਨਾ,

ਜਿੰਨ੍ਹੀ ਰਾਹੀਂ ਚੁਰਾਈ ਹੈ ਉਹਨਾਂ ਨੇ, ਲੋਅ ਮੇਰੇ ਘਰ ਦੀ, ਕਦੇ ਮਿਲਣਾ ਉਹਨਾਂ ਤੋਂ ਓਹ ,ਸੁਰਾਗਾਂ ਦਾ ਪਤਾ ਕਰਨਾ,

ਤਿਹਾਈ ਜੀਭ ਤੇ ਸੁੱਕੇ ,ਜੋ ਟੁੱਟੀ ਤਾਰ ਸੰਗ ਟੁੱਟੇ, ਇਹਨਾ ਸਾਜ਼ਾਂ ਤੋਂ ਮੈਂ ਓਹਨਾਂ ਹੀ,ਸਾਜ਼ਾਂ ਦਾ ਪਤਾ ਕਰਨਾ,

ਖੜਾ ਖੁਹਾਂ ਦੇ ਲਾਗੇ ਜੋ ,ਮੈਂ ਸੁਣਦਾ ਆ ਰਿਹਾ ਹਾਂ ਓਹ, ਜੋ ਨਾ ਮੁੜੀਆਂ ਕਦੇ ਵਾਪਸ,ਆਵਾਜ਼ਾਂ ਦਾ ਪਤਾ ਕਰਨਾ,

ਉਹਨਾਂ ਖਾਤਿਰ ਜੋ ਮੈਂ ਮੰਗੀਆਂ ਦੁਆਵਾਂ ਕੇਹੜੀਆਂ ਸਨ ਉਹ, ਮੇਰੀ ਖਾਤਿਰ ਉਹਨਾਂ ਦਿੱਤੀਆਂ , ਨਿਆਜ਼ਾਂ ਦਾ ਪਤਾ ਕਰਨਾ,

Comments


bottom of page