ਬ੍ਰਿਟਿਸ਼ ਰਾਜ ਸਿੰਡਰੋਮ
ਇੰਗਲੈਂਡ ਤੋਂ ਭਾਰਤ ਦੀ, ਜਹਾਜ਼ੀ ਉਡਾਨ ਸਾਲਾਂ ਪਿੱਛੋਂ, ਘਰ ਜਾਣ ਦੀ ਤਾਂਘ। ਜਹਾਜ਼ ਵਿੱਚ ਸਾਰੇ ਯਾਤਰੀਆਂ ਦੇ, ਚਿਹਰਿਆਂ ਤੇ ਰੋਣਕਾਂ, ਐਨ ਆਈ ਆਰ ਸੀਜ਼ਨ।
ਕੁੱਝ ਪਰਿਵਾਰਕ ਵਿਆਹ , ਤੇ ਖੁਸ਼ੀਆਂ ਮਨਾਉਣ, ਕੁੱਝ ਆਪਣੀਆਂ ਜ਼ਮੀਨ ਜਾਇਦਾਦਾਂ, ਆਪਣੇ ਜਾਂ ਆਪਣੇ ਬੱਚਿਆਂ ਦੇ, ਨਾਂਮ ਕਰਾਓਣ ਜਾ ਰਹੇ ਨੇ।
ਕੁੱਝ ਰੌਲੀ ਪਾ ਰਹੇ ਨੇ ਕਿ ਕਿਵੇਂ, ਉਹਨਾਂ ਦੀ ਜਾਇਦਾਦ ਉਹਨਾਂ ਦੇ, ਆਪਣਿਆਂ ਜਾਂ ਗਿਰੋਹਾਂ ਨੇ ਹੜੱਪ ਲਈ।
ਕੋਈ ਪਵਿੱਤਰ ਅਸਥਾਨਾਂ ਦੀ ਯਾਤਰਾ ਦੀ ਖ਼ੁਸ਼ੀ ਚ ਵਾਹਿਗੁਰੂ ਸਤਿਨਾਮ ਜਪ ਰਹੇ ਨੇ।
ਕੋਈ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਵਿਆਹ ਸੱਦੇ ਤੇ ਘੋੜੀਆਂ ਗਾਉਂਦੇ ਜਾ ਰਹੇ ਨੇ। ਭਾਰਤੀ ਕਰੂ ਨੇ ਜਹਾਜ ਵਿੱਚ ਸੁਰੱਖਿਆ ਦੀ ਡਰਿਲ ਸਮਾਪਤੀ "ਜੈ ਹਿੰਦ" ਦਾ ਨਾਹਰਾ ਲਾ ਕੇ ਕੀਤੀ। ਕੋਈ ਉੱਚੀ ਦੇਣੀ ਬੋਲ ਉਠਿਆ, "ਜੈ ਹਿੰਦ" ਨਹੀਂ, ਜੈ “ਭਾਰਤ ਮਾਤਾ” ਦੀ ਕਰੋ, ਜਹਾਜ ਵਾੱਚ ਵੀ ਹਿੰਦੂਤਬਾ? ਡਰਿਲ ਵੀ ਪੰਜਾਬੀ ਵਿੱਚ ਨਹੀਂ, ਜਹਾਜ ਵਿੱਚ ਅਸੀਂ ਸਾਰੇ ਪੰਜਾਬੀ ਤਾਂ ਹਾਂ।“
ਖਿੜਕੀ ਨਾਲ ਦਾਂ ਸੀਟਾਂ, ਗੋਰਾ ਤੇ ਗੋਰੀ ਵੀ, ਮੇਰੇ ਨਾਲ ਬੈਠੇ . ਨਾ ਸਮਝਦੇ ਹੋਏ ਵੀ, ਮਹੌਲ ਦਾ ਨੰਦ ਮਾਣਦੇ ਲਗਦੇ ਸਨ।
ਅਧਖੜ੍ਹ ਜਿਹੀ ਏਅਰ ਹੋਸਟੇਸ, ਮੈਨੂਂ ਪੁੱਛਣ ਲੱਗੀ ,ਕੀ ਪਿਉਂਗੇ? ਵਿਸਕੀ, ਲਾਰਜ ਪਲੀਜ਼, ਉਸਨੇ ਜਦ ਛੋਟਾ ਜਿਹਾ ਪੈਗ ਪਾਇਆ ਣੈ ਦੁਹਰਾਇਆ ਲਾਰਜ ਪਲੀਜ ? ਹੋਸਟੈਸ ਨੇ ਗੁੱਸੇ ਚ ਆ ਪੂਰਾ ਗਲਾਸ ਭਰ ਦਿੱਤਾ।
ਫਿਰ ਉਹ ਗੋਰੇ ਤੇ ਗੋਰੀ ਨੂੰ ਬੜੀ ਨਿਮਰਤਾ ਨਾਲ ਬੋਲੀ, “ਸੋਰੀ ਟੂ ਕੀਪ ਯੂ ਵੇਟਿੰਗ, ਥਾਊਜੈਂਡ ਅਪੋਲੋਜਾਈਜ, ਕੀ ਪਿਉਂਗੇ? “ ‘ਰੈਡ ਵਾਈਨ ਪਲੀਜ਼’ ਏਅਰ ਹੋਸਟੇਸ ਨੇ ਇੱਕ ਨਹੀਂ ਵਾਈਨ ਦੀਆਂ ਤਿੰਨ ਬੋਤਲਾਂ ਗੋਰਿਆਂ ਅੱਗੈ ਲਿਆ ਧਰੀਆਂ ਤੈ ਫਿਰ ਸੌਰੀ ਮਂਗਿਆ। ਗੋਰੇ ਨੇ ਮੇਰੀ ਵੱਲ ਇਸ਼ਾਰਾ ਕਰ ਕਿਹਾ “ਸਾਨੂੰ ਤਿੰਨ ਬੋਤਲਾਂ ਦੀ ਲੋੜ ਨਹੀਂ ਇਕ ਬੋਤਲ ਮੇਰੇ ਬਾਸ ਨੂੰ ਦੇ ਦਿਓ.” ‘ਸੌਰੀ ਸਰ,ਆਈ ਡੋਂਟ ਨੋ ਹੀ ਇਜ਼ ਯੂਅਰ ਬਾਸ,’ ਮੇਥੋਂ ਬਗੈਰ ਸੋਰੀ ਮੰਗਿਆਂ, ਤੇ ਮੈਨੂੰ ਝੂਰ ਝੂਰ ਦੇਖਦੀ ਉਹ ਆਪਣੇ ਕੈਬਿਨ ਵਿੱਚ ਚਲੀ ਗਈ ਲਾਗੇ ਬੈਠੀ ਮੇਰੀ, ਪੀ ਏ ਨੇ ਸੁਭਾਵਿਕ ਬੁੜਬੜਾਇਆ, “ਸਰ, ਡੌਂਟ ਮਾਈਂਡ ਹਰ, ਸ਼ੀ ਸਫਰਜ ਫਰੋਮ ਬ੍ਰਿਟਿਸ਼ ਰਾਜ ਸਿੰਡਰੋਮ’।
Commenti