ਇਕ ਕਵਿਤਾ
ਮੇਰਾ ਘਰ ਹੀ ਮੈਨੂੰ ਜਾਪੇ, ਜੀਕਣ ਸ਼ਹਿਰ ਖੁਦਾਵਾਂ ਦਾ.
ਕੀਲੇ, ਕੌਲ਼ੇ ਕੰਧਾਂ, ਛੱਤਾਂ, ਲੱਭਣ ਹਰਫ਼ ਦੁਆਵਾਂ ਦਾ.
ਸੁੰਨਾ ਵਿਹੜਾ ਕਾਗ ਵੀ ਸਹਿਮੇ, ਮਰ ਗਿਆ ਚਾਅ ਚਾਵਾਂ ਦਾ.
ਧੁੱਪ ਵੀ ਡਰਦੀ ਕੰਬਦੀ ਲੰਘੇ, ਸੁਣ ਕੇ ਸ਼ੋਰ ਘਟਾਵਾਂ ਦਾ.
ਬੱਦਲ ਘਿਰ ਘਿਰ ਪੱਲਾ ਕਰਦੇ, ਨੀਰ ਕਿਉਂ ਸੁਕਿਆ ਭਾਵਾਂ ਦਾ.
ਚੱਤੋ ਪਹਿਰ ਹੀ ਵਧਦਾ ਜਾਵੇ, ਕੱਦ ਕੁਝ ਹੋਰ ਬਲਾਵਾਂ ਦਾ.
ਤੱਤੇ ਰੁੱਖ ਤੇ ਸਰਦ ਨੇ ਧੁੱਪਾਂ, ਮੁੱਕ ਗਿਆ ਮਾਣ ਭਰਾਵਾਂ ਦਾ.
ਬਾਪ ਦੀ ਪਿੱਠ ਪਈ ਹੋਕਾ ਦੇਵੇ, ਲੰਘਿਆ ਵੇਲਾ ਛਾਵਾਂ ਦਾ.
ਮੇਰਾ ਘਰ ਹੀ ਮੈਨੂੰ ਜਾਪੇ, ਜੀਕਣ ਸ਼ਹਿਰ ਖੁਦਾਵਾਂ ਦਾ.
コメント