top of page
  • Writer's pictureਸ਼ਬਦ

ਗੁਰਦੇਵ ਚੌਹਾਨ


10 ਅਕਤੂਬਰ। ਅਜ ਸਵੇਰੇ ਇਹ ਜਾਣ ਕੇ ਖੁਸ਼ੀ ਹੋਈ ਕਿ ਲੂਈਸ ਗਲੱਕ ਨੂੰ ਇਸ ਸਾਲ ਸਾਹਿਤ ਦਾ ਨੋਬਲ ਪੁਰਸਕਾਰ ਪ੍ਰਾਪਤ ਹੋਇਆ ਹੈ। ਮੈਨੂੰ ਯਾਦ ਹੈ ਮੈਂ ਉਸ ਦੀ ਇਕ ਕਾਵਿ-ਪੁਸਤਕ ਕੁਝ ਸਾਲ ਪਹਿਲਾਂ ਟਰਿੰਟਨ ਦੀ ਲਾਇਬ੍ਰੇਰੀ ਵਿਚੋਂ ਲੈ ਕੇ ਪੜ੍ਹੀ ਸੀ ਅਤੇ ਬਾਅਦ ਵਿਚ ਇਹ ਜਸਵੰਤ ਦੀਦ ਨੂੰ ਵੀ ਪੜ੍ਹਣ ਲਈ ਦਿਤੀ ਸੀ ਜਿਹੜੀ ਉਸ ਨੂੰ ਵੀ ਬਹੁਤ ਪਸੰਦ ਆਈ ਸੀ। ਫਿਰ ਮੈਂ ਉਸ ਦੀ ਵੱਡ ਅਕਾਰੀ 634 ਪੰਨਿਆਂ ਵਾਲੀ ਪੁਸਤਕ Puise Gluck Poems 1962-2012 ਖਰੀਦ ਲਈ ਸੀ ਜਿਹੜੀ ਹੁਣ ਮੇਰੇ ਪਾਸ ਹੈ ਅਤੇ ਉਸੇ ਵਿਚੋਂ ਮੈਂ ਇਹ ਨਜ਼ਮ ਅਨੁਵਾਦ, ਇਕ ਮੈਗ਼ਜੀਨ ਵਿਚੋਂ, ਪੇਸ਼ ਕਰਨ ਦੀ ਖੁਸ਼ੀ ਲੈ ਰਿਹਾਂ ਹਾਂ। ਉਸ ਦੀਆਂ ਕਵਿਤਾ ਦੀਆਂ 11 ਪੁਸਤਕਾਂ ਛੱਪ ਚੁੱਕੀਆਂ ਹਨ ਅਤੇ ਇਕ ਵਾਰਤਕ ਦੀ ਪੁਸਤਕ ਵੀ। ਲੂਈਸ ਗਲੱਕ ਆਖਦੀ ਹੈ,” ਤੁਸੀਂ ਉਸ ਨੂੰ ਕਿਓਂ ਪਿਆਰ ਕਰਦੇ ਹੋ ਜਿਹੜਾ ਤੁਸੀਂ ਗੁਆ ਲਵੋਗੇ?” ਫਿਰ ਆਪ ਹੀ ਉੱਤਰ ਦਿੰਦੀ ਹੈ,” ਇਸ ਤੋਂ ਬਗੈਰ ਪਿਆਰ ਕਰਨ ਵਾਲਾ ਹੋਰ ਕੁਝ ਹੈ ਵੀ ਤਾਂ ਨਹੀਂ ਹੈ”। ਉਸ ਨੂੰ ਇਹ ਇਨਾਮ” ਨਿਸ਼ਕਪਟ ਅਤੇ ਅਣ-ਸਮਝੌਤਾ-ਵਾਦੀ ਲੇਖਣੀ ਲਈ ਦਿੱਤਾ ਗਿਆ ਹੈ ਜਿਹੜੀ ਘਰੇਲੂ ਜਿੰਦਗੀ ਵਿਚ ਕੁਝ ਗੁਆਉਣ ਦੇ ਸਦਮੇ ਨੂੰ ਅਝੁੱਕਵੇਂ ਅਤੇ ਤਿੱਖੇ ਵਿਅੰਗ ਨਾਲ ਤੱਕਦੀ ਹੈ”। “ਇਸ ਤਰਾਂ ਉਹ ਇਕ ਵਿੱਅਕਤੀਗਤ ਹੱਸਤੀ ਨੂੰ ਆਪਣੀ ਕਾਵਿਕ ਸੁੰਦਰਤਾ ਨਾਲ ਬ੍ਰਹਮੰਡਕ ਬਣਾ ਦਿੰਦੀ ਹੈ”। ਉਹ ਹੁਣ ਤੀਕ ਸੋਲਵੀਂ ਔਰਤ ਹੈ ਜਿਸ ਨੂੰ ਇਸ ਇਨਾਮ ਨਾਲ ਨਿਵਾਜਿਆ ਗਿਆ ਹੈ। ਉਹ 2003 ਤੋਂ 2004 ਤੀਕ ਅਮਰੀਕਾ ਦੀ ਪੋਇਟ ਲੌਰੀਯੇਟ ਰਹੀ ਹੈ। ਉਸ ਨੂੰ ਪੁਲਿਟਜ਼ਰ ਪਾਈਜ਼ ਵੀ ਮਿਲ ਚੁੱਕਾ ਹੈ। ਉਹ ਯੇਲ ਯੂਨੀਵਰਸਿਟੀ ਵਿਚ ਪੜ੍ਹਾਉਂਦੀ ਹੈ ਅਤੇ ਕੈਂਬਰੇਜ (ਮਸਟੀਚਿਯੂਟ) ਵਿਚ ਰਹਿੰਦੀ ਹੈ। , ਇਕ ਮੈਗਜ਼ੀਨ ਵਿਚੋਂ ਲੂਈਜ਼ ਗਲੱਕ ਅੰਗਰੇਜੀ ਵਿਚੋਂ ਅਨੁਵਾਦ: ਗੁਰਦੇਵ ਚੌਹਾਨ

ਇਕ ਬਾਰ ਮੇਰਾ ਇਕ ਆਸ਼ਿਕ ਸੀ ਮੇਰਾ ਦੋ ਬਾਰ ਇਸ਼ਕ ਹੋਇਆ ਹੋਰ ਵੀ ਸਹੀ ਹੋਵੇਗਾ ਕਹਿਣਾ ਕਿ ਮੈਂ ਤਿੰਨ ਬਾਰ ਪਿਆਰ ਕੀਤਾ ਇਸ ਵਿਚਕਾਰ ਮੇਰੇ ਦਿਲ ਨੇ ਆਪਣੇ ਆਪ ਨੂੰ,ਗੰਡੋਏ ਵਾਂਗ ਪੂਰਣ ਨਿਰਮਾਣ ਕਰ ਲਿਆ ਅਤੇ ਮੇਰੇ ਸੁਪਨਿਆਂ ਨੇ ਵੀ

ਕੁਝ ਦੇਰ ਬਾਅਦ ਮੈਨੂੰ ਲੱਗਾ ਕਿ ਮੈਂ ਨਿਹਾਇਤ ਮੂਰਖਾਂ ਵਾਂਗ ਜੀ ਰਹੀ ਹਾਂ ਬੂਝੜਾਂ ਵਾਂਗ, ਜਿੰਦਗੀ ਨੂੰ ਫ਼ਜੂਲ ਵਿਚ ਗੁਆਉਣ ਵਾਂਗ ਅਤੇ ਕੁਝ ਦੇਰ ਬਾਅਦ ਤੂੰ ਅਤੇ ਮੈਂ ਇਕ ਦੂਜੇ ਨੂੰ ਮੁਖ਼ਾਤਿਬ਼ ਹੋ ਖਤੋ-ਖਿਤਾਬਤ ਸ਼ੁਰੂ ਕਰ ਦਿੱਤੀ ਇਕ ਅਸਲੋਂ ਨਵੇਂ ਰੂਪ ਨੂੰ ਈਜਾਦ ਕਰਦਿਆਂ ਬਹੁਤ ਅਧਿਕ ਦੂਰੀ ਦੇ ਬਾਵਜੂਦ ਵੀ ਇਕ ਨੇੜਤਾ ਜਿਵੇਂ ਕੀਟਸ ਫੈਨੀ ਦੀ ਬਰਾਉਨ ਨਾਲ ਦਾਂਤੇਂ ਦੀ ਬੀਟਰਿਸ ਨਾਲ

ਪੁਰਾਣੇ ਚਰਿਤਰ ਵਿਚ ਕੋਈ ਨਵਾਂ ਰੂਪ ਨਹੀਂ ਸੀ ਸਿਰਜਿਆਂ ਜਾ ਸਕਦਾ ਜਿਹੜੇ ਖ਼ਤ ਮੈਂ ਪੋਸਟ ਕਰਦੀ ਸਾਂ ਉਹ ਬਿਲਕੁਲ ਤਨਜ਼ ਨਾਲ ਭਰੇ ਹੁੰਦੇ, ਅਲਹਿਦਗੀ ਨਾਲ, ਪਰ ਫਿਰ ਵੀ ਮੂੰਹ ਫੱਟ। ਇਸ ਵਿਚਕਾਰ ਮੈਂ ਆਪਣੇ ਮਨ ਵਿਚ ਬਹੁਤ ਹੋਰ ਤਰਾਂ ਦੇ ਖ਼ੱਤ ਲਿਖ ਰਹੀ ਸਾਂ ਜਿਹਨਾਂ ਵਿਚੋਂ ਬਹੁਤੇ ਨਜ਼ਮਾਂ ਬਣ ਗਏ ਢੇਰ ਸਾਰੇ ਅਸਲੀ ਅਹਿਸਾਸ ਬਹੁਤ ਸਾਰੀਆਂ ਪੇਸ਼ਕਸ਼ਾਂ, ਅਤੇ ਤੀਬਰ ਕਾਮ ਅਨੁਮਾਦ!

ਮੈਂ ਇਕ ਬਾਰ ਪਿਆਰ ਕੀਤਾ ਅਤੇ ਅਚਨਚੇਤ ਇਸ ਦੀ ਰਚਨਾ ਢਹਿ ਗਈ। ਮੈਂ ਆਪਣੀ ਅਗਿਆਨਤਾ ਨੂੰ ਬਚਾ ਨਾ ਸਕੀ ਤੈਨੂੰ ਗੁਆਉਣਾ ਕਿੰਨਾ ਪੀੜ ਭਰਿਆ ਸੀ ਤੈਨੂੰ ਅਸਲੋਂ ਜਾਣ ਸਕਣਾ ਜਾਂ ਵੇਲੇ ਕੁਵੇਲੇ ਇਕ ਅਸਲ ਵਿਅੱਕਤੀ ਵਜੋਂ ਯਾਦ ਕਰਨ ਦਾ ਮੌਕਾ ਮੈਂ ਆਪਣੇ ਹੱਥੋਂ ਗੁਆ ਬੈਠਣਾ ਇਕ ਅਜਿਹਾ ਸਖ਼ਸ਼ ਜਿਸ ਨਾਲ ਮੈਂ ਡੂੰਘੀ ਤਰਾਂ ਜੁੜ ਸਕਦੀ ਸਾਂ, ਹੋ ਸਕਦਾ ਹੈ ਇਕ ਭਰਾ ਵਾਂਗ ਹੀ ਕਿਉਂਕਿ ਮੇਰਾ ਕੋਈ ਭਰਾ ਨਹੀਂ ਸੀ ਅਤੇ ਕਿੰਨਾ ਦੁਖਦ ਹੈ ਕੋਈ ਵੀ ਚੀਜ਼ ਪ੍ਰਾਪਤ ਕਰਨ ਬਗੈਰ ਮਰ ਜਾਣਾ ਅਤੇ ਇਹ ਜਾਣ ਸਕਣਾ ਕਿ ਹਰ ਵਕਤ ਅਸੀਂ ਕਿੰਨੇ ਅਗਿਆਨੀ ਹਾਂ, ਚੀਜ਼ਾਂ ਨੂੰ ਸਿਰਫ਼ ਇਕ ਜਾਵੀਏ ਤੋਂ ਵੇਖਣ ਵਾਲੇ, ਜਿਵੇਂ ਕੋਈ ਨਿਸ਼ਾਨਚੀ ਕਰਦਾ ਹੈ

ਅਤੇ ਬਹੁਤ ਸਾਰੀਆਂ ਹੋਰ ਵੀ ਗੱਲਾਂ ਹਨ ਜਿਹੜੀਆਂ ਮੈਂ ਆਪਣੇ ਬਾਰੇ ਤੈਨੂੰ ਕਦੇ ਨਹੀਂ ਦੱਸੀਆਂ ਉਹ ਗਲਾਂ ਜਿਹੜੀਆਂ ਤੈਨੂੰ ਮੇਰੇ ਨੇੜੇ ਖਿੱਚ ਸਕਦੀਆਂ ਸਨ ਅਤੇ ਉਹ ਆਪਣੀ ਫੋਟੋ ਜੋ ਮੈਂ ਤੈਨੂੰ ਕਦੇ ਨਹੀਂ ਭੇਜ ਸਕੀ, ਜਿਹੜੀ ਉਸ ਰਾਤ ਖਿੱਚੀ ਸੀ ਜਦ ਮੈਂ ਕਿੰਨੀ ਸ਼ਾਹਾਨਾ ਲਗ ਰਹੀ ਸੀ!

ਮੈਂ ਚਾਹੁੰਦੀ ਸਾਂ ਕਿ ਤੂੰ ਮੈਨੂੰ ਪਿਆਰ ਕਰੇਂ ਪਰ ਤੀਰ ਸ਼ੀਸ਼ੇ ‘ਤੇ ਹੀ ਲਗਦਾ ਰਿਹਾ ਅਤੇ ਵਾਪਸ ਆਉਂਦਾ ਰਿਹਾ ਅਤੇ ਖ਼ੱਤ ਸਾਡੇ ਦੋਹਾਂ ਵਿਚਾਲੇ ਅੱਧ-ਸੱਚੇ ਹੀ ਰਹਿ ਸਕੇ ਅਤੇ ਦੁੱਖ ਤਾਂ ਇਹ ਹੈ ਕਿ ਤੂੰ ਕਦੇ ਇਹ ਨਾ ਜਾਣ ਸਕਿਆ ਭਾਵੇਂ ਤੂੰ ਲਗਾਤਾਰ ਜਵਾਬੀ ਖ਼ੱਤ ਲਿਖਦਾ ਰਿਹਾ ਅਤੇ ਹਮੇਸ਼ਾ ਵਾਂਗ ਇਹ ਇਕ ਅਬੁੱਝ ਖ਼ੱਤ ਵਾਂਗ ਹੀ ਰਹੇ

ਮੈਂ ਇਕ ਬਾਰ ਦੁਬਾਰਾ ਪਿਆਰ ਕੀਤਾ ਪਰ ਸਾਡੇ ਵਿਚ ਚੀਜ਼ਾਂ ਕਦੇ ਵੀ ਜ਼ਮੀਨ ਤੋਂ ਉੱਪਰ ਹੀ ਨਹੀਂ ਉੱਠ ਸਕੀਆਂ ਪਰ ਕੋਸ਼ਿਸ਼ ਕਰਨਾ ਤਾ ਬਣਦਾ ਸੀ ਮੇਰੇ ਪਾਸ ਅਜੇ ਵੀ ਉਹ ਖ਼ੱਤ ਹਨ ਅਤੇ ਕਦੇ ਕਦੇ ਆਪਣੇ ਬਾਗ਼ ਵਿਚ ਬਰਫ਼ ਵਾਲੀ ਚਾਹ ਪੀਂਦਿਆਂ ਇਹ ਖ਼ਤ ਬਾਰ ਬਾਰ ਪੜ੍ਹਨ ਲਈ ਕਈ ਕਈ ਸਾਲਾਂ ਲਈ ਕਾਫੀ ਹੋਣਗੇ

ਅਤੇ ਕਦੇ ਕਦੇ ਮੈਂ ਮਹਿਸੂਸ ਕਰਦੀ ਹਾਂ ਕਿ ਕਿਸੀ ਚੀਜ਼ ਦਾ ਇਕ ਹਿੱਸਾ ਕਿਤਨਾ ਪੂਰੀ ਤਰਾਂ ਡੂੰਘਾ ਅਤੇ ਧਰਤੀ ‘ਤੇ ;ਪੈਰ ਨਾ ਲਗਣ ਵਾਲਾ ਸੀ!

ਮੈਂ ਇਕ ਬਾਰ ਦੋਬਾਰਾ ਪਿਆਰ ਕੀਤਾ ਅਤੇ ਇੰਜ ਮੈਂ ਪਿਆਰ ਕੀਤਾ, ਤਿੰਨ ਬਾਰ *

Comments


bottom of page