ਵੇਖੋ ਵੇ ਵੇਖੋ ਕਲਮਾਂ ਵਾਲਿਓ ਛਾਈ ਚਾਨਣ ਸੱਖਣੀ ਧੁੱਪ ਵੇ ਡਾਢਾ ਕਹਿਰ ਵੇ ਭਿਆਨਕ ਪਹਿਰ ਵੇ ਇਹ ਗੂੰਗੀ ਰੁੱਤ ਵੇ ,ਤੋੜੋ ਵੇ ਤੋੜੋ ਹਰਫ਼ਾ ਦੀ ਚੁੱਪ ਵੇ
ਮੋੜੋ ਵੇ ਮੋੜੋ ਹਵਾ ਦਾ ਰੁੱਖ ਵੇ ਉੱਡਾ ਕੇ ਲੈ ਗਈ ਜ਼ਮੀਰਾਂ ਰੌਸ਼ਨੀ ਪਿੱਛੇ ਰਹਿ ਗਏ ਸਹਿਕਦੇ ਬੁੱਤ ਵੇ ,ਤੋੜੋ ਵੇ ਤੋੜੋ ਹਰਫ਼ਾਂ ਦੀ ਚੁੱਪ ਵੇ
ਖੋਲੋ ਵੇ ਖੋਲੋ ਫਰਜ਼ਾਂ ਦੀ ਗੰਡ ਸਮੇਂ ਦੀ ਮੰਗ ਬਣੋ ਸਾਹਿਤ ਦੇ ਰਖਵਾਲੇ ਧੀਆਂ ਪੁੱਤ ਵੇ ਤੋੜੋ ਵੇ ਤੋੜੋ ਹਰਫ਼ਾਂ ਦੀ ਚੁੱਪ ਵੇ
ਚੰਡੋਂ ਵੇ ਚੰਡੋਂ ਕਲਮ ਤਲਵਾਰ ਨੂੰ ਇਹਦੀ ਖੁੰਡੀ ਧਾਰ ਨੂੰ ਵਾਰ ਦੀ ਰਫਤਾਰ ਨੂੰ ਕਿਉਂ ਗਏ ਨੇ ਲ਼ਫਜ਼ ਮਿਆਰੀ ਮੁੱਕ ਵੇ ,ਤੋੜੋ ਵੇ ਤੋੜੋ ਹਰਫ਼ਾਂ ਦੀ ਚੁੱਪ ਵੇ
ਮੰਗੋੰ ਵੇ ਮੰਗੋ ਵੇ ਜਗਤ ਜਨਣੀ ਦੀ ਸੁੱਖ ਵੇ ਹੁਣ ਜੰਮੇ , ਦੁਰਗਾ ਸੰਤ ,ਯੋਧੇ ,ਸੂਰਮੇਂ ਇਸ ਦੀ ਸੁਲੱਖਣੀ ਕੁੱਖ ਵੇ ,ਤੋੜੋ ਵੇ ਤੋੜੋ ਹਰਫ਼ਾਂ ਦੀ ਚੁੱਪ ਵੇ
ਬੀਜੋ ਵੇ ਬੀਜ ਇਹ ਵਾਹੀ ਦੀ ਵੱਤ ਵੇ ਲਿਖਤਾਂ ਵਿੱਚ ਮੁਹੱਬਤਾਂ ਮੁਹੱਬਤਾਂ ਵਿੱਚ ਸ਼ਿੱਦਤਾਂ ਉੱਗੇ ਇਨਸਾਨੀਅਤ ਧਰਤੀ ਤੇ ਝੁੱਲੇ ਚਾਨਣੀ ਰੁੱਤ ਵੇ ,ਤੋੜੋ ਵੇ ਤੋੜੋ ਹਰਫ਼ਾਂ ਦੀ ਚੁੱਪ ਵੇ
ਸੁਣੋ ਵੇ ਸੁਣੋ ਬ੍ਰਹਿਮੰਡ ਦੀ ਗੂੰਝ ਚੰਦ ,ਸੂਰਜ ਤਾਰਿਆਂ ਦੀ ਸੂਝ ਨੂਰ ਅਲਾਹੀ ਬਰਸ ਜਾਏ ਮਹਿਕੇ ਆਂਚਲ ਧਰਤ ਦਾ ਕਿਤੇ ਟਹਿਕੇ ਪ੍ਰੀਤ ਦਾ ਮੁੱਖ ਵੇ ,ਤੋੜੋ ਵੇ ਤੋੜੋ ਹਰਫ਼ਾਂ ਦੀ ਚੁੱਪ ਵੇ (ਪਰੀਤ ਪਾਲ)
Comments