*ਨਾਵਲ 'ਸੋਫ਼ੀਆ'- ਬਰਤਾਨਵੀ ਨਾਵਲਕਾਰੀ ਵਿਚ ਮੀਲ ਪੱਥਰ* -- _ਰਣਜੀਤ ਧੀਰ_ ਬਰਤਾਨਵੀ ਪੰਜਾਬੀ ਸਾਹਿਤ ਬਾਰੇ ਇੱਕ ਧਾਰਣਾਂ ਬਣੀ ਹੋਈ ਹੈ ਕਿ ਅਸੀ ਚਾਲੀ ਪੰਜਾਹ ਸਾਲ ਵਲੈਤ ਰਹਿਣ ਮਗਰੋਂ ਹਾਲੇ ਵੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੀਆਂ ਕਹਾਣੀਆਂ ਪਾਈ ਜਾਂਦੇ ਹਾਂ। ਮਹਿੰਦਰਪਾਲ ਧਾਲੀਵਾਲ ਨੇ ਵਲੈਤ ਰਹਿੰਦਿਆਂ ਇਸ ਮੁਲਕ ਦੇ ਪਿਛਲੇ ਤਿੰਨ ਸੌਅ ਸਾਲਾਂ ਦੇ ਇਤਹਾਸ ਉੱਤੇ ਤਿੰਨ ਨਾਵਲ ਲਿਖ ਕੇ ਇੱਕ ਬਹੁਤ ਖੁਸ਼ਗਵਾਰ ਨਵੀਂ ਪਿਰਤ ਪਾਈ ਹੈ। ਇਸ ਪਾਲ ਦੇ ਤਿੰਨ ਇਤਹਾਸਿਕ ਨਾਵਲਾਂ ਵਿਚੋਂ " ਸੋਫ਼ੀਆ" ਤੀਜਾ ਨਾਵਲ ਹੈ। ਪਹਿਲੇ ਦੋ ਨਾਵਲਾਂ ਦੇ ਨਾਂ ਹਨ- " ਪਿਉਂਦ ਤੋਂ ਪਹਿਲਾਂ" ਅਤੇ " ਬੇਚੈਨ ਟੇਮਜ਼"। ਇਨਾਂ ਤਿੰਨਾਂ ਨਾਵਲਾਂ ਨੂੰ ਅੱਡ ਅੱਡ ਕਰਕੇ ਵੀ ਪੜਿਆ ਜਾ ਸਕਦੈ ਪਰ ਇਨਾਂ ਨੂੰ ਤਰੈਲੜੀ ਵੀ ਕਿਹਾ ਜਾ ਸਕਦੈ। ਪੰਜਾਬੀ ਬੰਦਾ ਰੰਗੀਲੇ ਲੁੱਤਫ਼ੀ ਸੁਭਾਉ ਦਾ ਮਾਲਕ ਹੈ। ਇਤਹਾਸ ਅਤੇ ਇਤਹਾਸਿਕ ਨਾਵਲਾਂ ਦੀ ਗੱਲ ਤਾਂ ਛੱਡੋ, ਆਮ ਪੰਜਾਬੀ ਪਾਠਕ ਤਾਂ ਗੰਭੀਰ ਸੰਵਾਦੀ ਵਾਰਤਕ ਨਾਲ ਵੀ ਨਹੀਂ ਤੁਰਦਾ। ਅਸਲ ਵਿੱਚ ਤਾਂ ਬਹੁਤ ਬੰਦੇ ਨਿਰੋਲ ਪੰਜਾਬੀ ਵਾਰਤਕ ਨੂੰ ਸਾਹਿਤ ਹੀ ਨਹੀਂ ਮਨਦੇ। ਸਮੁੱਚੇ ਪੰਜਾਬੀ ਸਾਹਿਤ ਦੇ ਇਤਹਾਸ ਵਿੱਚ ਵੀ "ਸੁੰਦਰੀ" (ਭਾਈ ਵੀਰ ਸਿੰਘ ) ਅਤੇ "ਇਕ ਸਰਕਾਰ ਬਾਝੋਂ" (ਕਰਨਲ ਨਰਿੰਦਰਪਾਲ ਸਿੰਘ) ਦੇ ਨਾਵਲਾਂ ਨੂੰ ਛੱਡ ਕੇ ਕੋਈ ਜ਼ਿਕਰਯੋਗ ਇਤਹਾਸਿਕ ਪੰਜਾਬੀ ਨਾਵਲ ਨਹੀਂ ਮਿਲਦਾ। ਜਿਨਾਂ ਕੁ ਇਤਹਾਸਿਕ ਗਲਪ/ਨਾਵਲ ਲਿਖਿਆ ਗਿਆ ਹੈ, ਉਹਦੇ ਵਿਸ਼ੇ ਧਾਰਮਿਕ ਸ਼ਰਧਾ ਅਤੇ ਦੇਸ-ਭਗਤੀ ਤੀਕ ਸੀਮਤ ਹਨ। ਜਾਂ, ਸਨ ਸੰਤਾਲੀ ਵਾਲੇ ਤਰਾਸਦਿਕ ਘਲੂਘਾਰੇ ਬਾਰੇ ਬਹੁਤ ਨਾਵਲ ਕਹਾਣੀਆਂ ਲਿਖੀਆਂ ਗਈਆਂ ਹਨ ਅਤੇ ਅੱਜ ਤੀਕ ਲਿਖੀਆਂ ਜਾ ਰਹੀਆਂ ਹਨ। ਖੁਸ਼ਵੰਤ ਸਿੰਘ ਦਾ "ਪੰਜਾਬ ਮੇਲ" ਵੀ ਇਸ ਵੰਨਗੀ ਦਾ ਨਾਵਲ ਹੈ, ਬੇਸ਼ਕ ਲੇਖਕ ਨੇ ਇਹਨੂੰ ਪਹਿਲਾਂ " Train to Pakistan" ਦੇ ਨਾਂ ਹੇਠ ਅੰਗਰੇਜ਼ੀ ਵਿੱਚ ਲਿਖਿਆ ਸੀ ਅਤੇ ਬਾਅਦ ਵਿੱਚ ਪੰਜਾਬੀ ਵਿੱਚ ਅਨੁਵਾਦ ਕੀਤਾ। ਇਸ ਸੰਦਰਭ ਵਿੱਚ ਮਹਿੰਦਰਪਾਲ ਧਾਲੀਵਾਲ ਦੇ ਇਹ ਇਤਹਾਸਿਕ ਨਾਵਲ ਸਿਰਫ਼ ਪਹਿਲ ਹੀ ਨਹੀਂ ਸਗੋਂ ਵੱਡੀ ਪ੍ਰਾਪਤੀ ਹਨ। "ਸੋਫ਼ੀਆ" ਨਾਵਲ ਦਾ ਬਿਰਤਾਂਤ ਨੌਜਵਾਨ ਮਹਾਰਾਜੇ ਦਲੀਪ ਸਿੰਘ ਦੇ ਇੰਹਲੈਂਡ ਪਹੁੰਚਣ ਤੋਂ ਸ਼ੁਰੂ ਹੋ ਕੇ ਉਹਦੇ ਆਪਣੇ ਜੀਵਨ ਕਾਲ ਤੋਂ ਬਾਅਦ ਉਹਦੇ ਪੁੱਤਾਂ ਧੀਆਂ ਦੇ ਜੀਵਨ ਦੇ ਅੰਤ ਤੀਕ ਦੇ ਸਮੇਂ ਦੀ ਇਤਹਾਸਿਕ ਕਹਾਣੀ ਹੈ। ਇਸ ਦੀ ਪਿੱਠ ਭੂਮੀ ਮਹਾਰਾਜੇ ਰਣਜੀਤ ਸਿੰਘ ਦੇ ਵੱਡੇ ਪੰਜਾਬ ਰਾਜ ਦੀ ਹੈ ਜਿਹਦੇ ਵਿੱਚ ਅੱਧਾ ਅਫਗਾਨਿਸਤਨ, ਅੱਜ ਵਾਲਾ ਸਾਰਾ ਪਾਕਿਸਤਾਨ, ਪੂਰਾ ਕਸ਼ਮੀਰ, ਲੇਹ, ਲਦਾਖ਼, ਲਹੌਲ ਅਤੇ ਪੂਰਬ ਵਿੱਚ ਲੁਧਿਆਣੇ ਤੱਕ ਦਾ ਇਲਾਕਾ ਸ਼ਾਮਲ ਸੀ। ਪਰ 1939 ਵਿੱਚ ਮਹਾਰਾਜੇ ਦੀ ਮੌਤ ਮਗਰੋਂ ਉਹਦੇ ਵਾਰਸਾਂ ਨੇ ਦਸਾਂ ਸਾਲਾਂ ਵਿੱਚ ਹੀ ਅੇਡੱਾ ਵੱਡਾ ਰਾਜ ਗੁਆ ਲਿਆ। ਆਮ ਧਾਰਣਾ ਰਿਹਾ ਹੈ ਕਿ ਇਹ ਸਭ ਕੁਝ ਸਿਰਫ਼ ਡੋਗਰੇ ਸਰਦਾਰਾਂ ਦੀ ਗ਼ਦਾਰੀ ਕਰਕੇ ਹੋਇਆ। ਪਰ ਸ਼ਾਹ ਮੁਹੰਮਦ ਦੀ ਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ "The Last Sunset - The Rise and Fall of the Lahore Durbar" ਵਿੱਚ ਇਹਦਾ ਬਹੁਤ ਭਾਵਪੂਰਤ ਵਰਨਣ ਹੈ । ਮਹਾਰਾਜੇ ਦੀ ਫੌਜ ਵਿੱਚ ਅਨੁਸ਼ਾਸਨ ਦੀ ਕਮੀ, ਬੇਈਮਾਨੀ ਅਤੇ ਬੁਰਛਾ-ਗਰਦੀ ਇਸ ਹੱਦ ਤੀਕ ਵੱਧ ਚੁੱਕੀ ਸੀ ਕਿ ਫੌਜ ਦੇ ਕਮਾਂਡਰ ਅਤੇ ਜਰਨੈਲ ਵੀ ਲਾਚਾਰ ਹੋ ਚੁੱਕੇ ਸਨ। ਇਸ ਤੋਂ ਬਿਨਾਂ ਮਹਾਰਾਜੇ ਦੀਆਂ ਰਾਣIਆਂ ਅਤੇ ਉਨਾਂ ਦੇ ਪੇਕੇ ਸਰਦਾਰਾਂ ਨੇ ਵੀ ਕਤਲਾਂ ਅਤੇ ਬਦਲਾ ਲਊ ਹਿੱਸਾ ਦਾ ਆਪਾ- ਹੁਦਰੂ ਭੜਥੂ ਪਾਇਆ ਹੋਇਆ ਸੀ। ਮਹਾਰਾਜੇ ਦੇ ਪੰਜਾਬ ਦੀ ਮਹਾਂ ਤ੍ਰਾਸਦੀ ਦੇ ਇਹ ਵੀ ਦੋ ਵੱਡੇ ਕਾਰਣ ਸਨ। ਇਤਹਾਸਿਕ ਨਾਵਲਕਾਰ ਨੂੰ ਤੱਥ- ਅਧਾਰਤ ਇਤਹਾਸ ਦੇ ਚੌਖਟੇ ਦੀ ਸੀਮਾਂ ਵਿੱਚ ਰਹਿ ਕੇ ਹੀ ਕਥਾ ਅਤੇ ਪਾਤਰਾਂ ਨੂੰ ਉਸਾਰਨਾ ਪੈਦਾ ਹੈ। ਪਰ ਨਾਵਲ ਵਿਧਾ ਵਿੱਚ ਕਥਾ ਰਸ, ਕਹਾਣੀ ਦੀ ਬੁਨਆਦ ਹੁੰਦਾ ਹੈ l ਕਥਾ ਰਸ ਬਿਨਾਂ ਇਤਹਾਸਿਕ ਨਾਵਲ ਖੁਸ਼ਕ ਤਥਾਂ ਦਾ ਢੇਰ ਜਿਹਾ ਬਣ ਜਾਂਦਾ ਹੈ ਜਿਸ ਵਿੱਚ ਪਾਠਕ ਦੀ ਦਿਲਚਸਪੀ ਨਹੀਂ ਬਣਦੀ। ਪਰ "ਸੋਫ਼ੀਆ" ਨਾਵਲ ਵਿੱਚ ਕਥਾ ਰਸ ਉੰਜ ਹੀ ਬਹੁਤ ਸ਼ਕਤੀਸ਼ਾਲੀ ਹੈ ਕਿਉਕਿ ਇਹ ਸਾਡੀ ਆਪਣੀ ਕਹਾਣੀ ਹੈ, ਆਪਣੇ ਪੰਜਾਬ ਦੀ ਕਹਾਣੀ ਹੈ, ਆਪਣੀ ਧਰਤੀ ਦੇ ipMਡਾਂ ਸ਼ਹਿਰਾਂ ਦੀ ਕਹਾਣੀ ਹੈ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਜਿਨਾਂ ਨੂੰ ਅਸੀਂ ਅੱਜ ਵੀ ਜਾਣਦੇ ਪਛਾਣਦੇ ਹਾਂ। ਅਸਲ ਵਿੱਚ ਤਾਂ ਇਹ ਬਹੁਤ ਹੀ ਹਿਰਦੇਵੇਧਕ ਕਹਾਣੀ ਹੈ। ਮਹਾਰਾਜੇ ਦੀ ਮੌਤ ਮਗਰੋਂ ਦਸਾਂ ਸਾਲਾਂ ਵਿੱਚ ਹੀ ਸਭ ਕੁਝ ਤਹਿਸ ਨਹਿਸ ਹੋ ਗਿਆ। ਅੰਗਰੇਜ਼ਾਂ ਦੇ ਧੱਕੇ, ਹੰਕਾਰ ਅਤੇ ਫ਼ਰੇਬ ਦਾ ਕੋਈ ਅੰਤ ਨਹੀਂ ਸੀ। ਮਹਾਰਾਣੀ ਜਿਦਾਂ ਦੀ ਕੈਦ ਅਤੇ ਜਲਾਵਤਨੀ, ਦਲੀਪ ਸਿੰਘ ਦਾ ਛੋਟੀ ਉਮਰੇ ਵਲੈਤ ਚਲੇ ਜਾਣਾ, ਦਰਬਾਰ ਦੇ ਸਰਦਾਰਾਂ ਵਿਚੋਂ ਡੋਗਰੇ ਭਰਾਵਾਂ ਵਾਂਗ ਕਈ ਜਗੀਰਾਂ ਲੈ ਕੇ ਬਣ ਗਏ, ਕਈ ਦੀਵਾਨ ਮੂਲਰਾਜ ਵਾਂਗ ਅੰਗਰੇਜ਼ਾਂ ਸਾਹਮਣੇ ਅੜਨ ਕਰਕੇ ਬਰਬਾਦ ਹੋ ਕੇ ਮਹਾਰਾਣੀ ਵਾਂਗ ਜਲਾਵਤਨੀਆਂ ਪਾ ਗਏ। iਕਆ ਤੋਂ ਕਿਹਾ ਹੋ ਗਿਆ! ਮਹਾਰਾਜੇ ਦੀ ਵਲੈਤ ਵਿੱਚ ਵੀ ਜੜ ਨਾ ਲੱਗੀ। ਸ਼ਿਕਾਰ, ਸ਼ਰਾਬ, ਜੂਏ ਅਤੇ ਅਯਾਸ਼ੀ ਦਾ ਜੀਵਨ ਭੋਗਦੇ ਮਹਾਰਾਜੇ ਨੇ ਸਤਾਰਾਂ ਹਜ਼ਾਰ ਏਕੜਾ ਦੀ ਜਗੀਰ, ਐਲਵੀਡਨ ਦਾ ਮਹਿਲ ਅਤੇ ਸਾਲ ਦੇ ਪੱਚੀ ਲੱਖ ਪੌਂਡਾ ਦਾ ਸਲਾਨਾ ਵਜ਼ੀਫ਼ਾ ਤੀਹ ਸਾਲਾਂ ਵਿੱਚ ਹੀ ਉੜਾ ਦਿੱਤਾ। ਰੌਲਾ ਇਹ ਸੀ ਕਿ ਜਗੀਰ ਅਤੇ ਮਹਿਲ "ਲੀਜ਼" ਠੇਕੇ ਤੇ ਸਨ, ਉਹਦੀ ਪੂਰੀ ਮਾਲਕੀ ਿਵਚ ਨਹੀਂ ਸਨ। ਚਹੁੱੰਦਾ ਤਾਂ ਪੈਸੇ ਦੇ ਕੇ "ਲੀਜ਼" ਖਰੀਦ ਸਕਦਾ ਸੀ ਪਰ ਇਸ ਪਾਸੇ ਉਹਨੇ ਧਿਆਨ ਹੀ ਨਾ ਦਿੱਤਾ। ਪੈਸੇ ਵੱਲੋਂ ਤੰਗੀ ਸ਼ੁਰੂ ਹੋ ਗਈ ਤਾਂ ਸਰਕਾਰ ਕੋਲ਼ੋਂ ਹੋਰ ਪੈਸੇ ਮੰਗ ਕੇ ਝਗੜਾ ਵੀ ਕੀਤਾ, ਡਰਾਵੇ ਧਮਕੀਆਂਵੀ ਦਿਤIਆਂ। ਹੈਰਾਨੀ ਇਸ ਗੱਲ ਦੀ ਹੈ ਕਿ ਬਰਤਾਨਵੀ ਸ਼ਾਹੀ ਖ਼ਾਨਦਾਨ ਅਤੇ ਰਜਵਾੜਾ ਜਮਾਤ ਦੇ ਇਨਾਂ ਕਰੀਬ ਹੋਣ ਦੇ ਬਾਵਜੂਦ ਉਹ ਸਰਕਾਰ ਦੀਆਂ ਫ਼ਰੇਬੀਆਂ ਸਮਝ ਨਾ ਸਕਿਆ। ਮਹਾਰਾਣੀ ਵਿਕਟੋਰੀਆ ਦੇ ਉਹ ਬਹੁਤ ਨੇੜੇ ਸੀ। ਮਹਾਰਾਣੀ ਦੇ ਵੱਡੇ ਪੁੱਤਰ "ਬਰਟੀ" ਨਾਲ ਉਹਦਾ ਸ਼ਿਕਾਰ ਅਤੇ iਪਆਲੇ ਦਾ ਸਾਥ ਸੀ। ਮਲਕਾ ਵਿਕਟੋਰੀਆ ਵੀ ਉਹਨੂੰ ਆਪਣੀ ਅਯਾਸ਼ੀ ਨੂੰ ਕੰਟਰੋਲ ਕਰਨ ਲਈ ਕਹਿੰਦੀ ਰਹਿੰਦੀ ਸੀ। ਅਸਲ ਵਿੱਚ ਕਸੂਰ ਉਹਦੀ ਅਯਾਸ਼ ਜੀਵਨ ਜਾਚ ਦਾ ਹੀ ਸੀ। " ਪੰਜਾਬ ਦੀ ਇਤਹਾਸਿਕ ਗਾਥਾ" ਵਿੱਚ ਰਾਜਪਾਲ ਸਿੰਘ ਨੇ ਵੀ ਮਹਾਰਾਜਾ ਦਲੀਪ ਸਿੰਘ ਦੀ ਐਸ਼ੋ-ਇਸ਼ਰਤ ਭਰਪੂਰ ਜੀਵਨ ਨੂੰ "ਮਕਸਦ ਵਿਹੂਣੀ ਜ਼ਿੰਦਗੀ" ਕਿਹਾ ਹੈ। ਇਤਹਾਸਿਕ ਤਥਾਂ ਉਤੇ ਅਧਾਰਤ ਮਹਾਰਾਜੇ ਦਲੀਪ ਸਿੰਘ ਦਾ ਪਾਤਰ ਉਸਾਰਦੇ ਹੋਏ ਮਹਿੰਦਰਪਾਲ ਸਿੰਘ ਦੀ ਵੀ ਇਹੋ ਪਹੁੰਚ ਹੈ। ਬਰਤਾਨੀਆਂ ਰਹਿੰਦੇ ਪੰਜਾਬੀ ਇਤਹਾਸਕਾਰ ਪੀਟਰ ਬੈਂਸ ( " Sovereign, Squire and Rebel..Maharaja Duleep Singh and Heirs of the Lost Kingdom " by Peter Bance) ਨੇ ਵੀ ਮਹਾਰਾਜਾ ਦਲੀਪ ਸਿੰਘ ਬਾਰੇ ਦੁਰਲਭ ਫ਼ੋਟੋਆਂ ਸਮੇਤ ਕਈ ਪੁਸਤਕਾਂ ਲਿਖੀਆਂ ਹਨ। ਮਹਾਰਾਜੇ ਦਲੀਪ ਸਿੰਘ ਬਾਰੇ ਉਸਦਾ ਨਿਰਣਾ ਵੀ ਰਾਜਪਾਲ ਸਿੰਘ ਦੇ ਵਿਚਾਰਾਂ ਨਾਲ ਮੇਲ ਖਾਦਾ ਹੈ।
ਸਾਲ 1880 ਤੱਕ ਤਾਂ ਉਹਦੀ ਮਾਲੀ ਹਾਲਾਤ ਐਨੀ ਨਿੱਘਰ ਗਈ ਕਿ ਉਹ ਗ਼ੁੱਸੇ ਵਿੱਚ ਵਲੈਤ ਛੱਡ ਕੇ ਪੈਰਿਸ "ਗਰੈਂਡ ਹੋਟਲ" ਵਿੱਚ ਰਹਿਣ ਲੱਗ iਪਆ। ਪੂਰਬੀ ਲੰਦਨ ਦੇ ਇਕ ਗਰੀਬ ਪਰਿਵਾਰ ਦੀ ਲੜਕੀ " ਅੇਦਾ ਵੈਦਰਿਲ" ਨਾਲ ਵਿਆਹ ਕਰਾ ਲਿਆ ਅਤੇ ਉਹਨੂ ਅਲਾਪਣੇ ਨਾਲ ਪੈਰਿਸ ਲੈ ਗਿਆ। ਮਹਾਰਾਣੀ ਬਾਬਾਂ ਦੀ ਸਿਹਤ ਵਿਗੜਨ ਲੱਗੀ। ਜਦ ਉਹ 1887 ਵਿੱਚ ਚਲਾਣਾ ਕਰ ਗਈ ਤਾਂ ਮਹਾਰਾਜਾ ਰੂਸ ਦੇ ਬਾਦਸ਼ਾਹ ਨੂੰ ਮਿਲਣ ਵਾਸਤੇ ਮਾਸਕੋ ਬੈਠਾ ਸੀ। ਮਹਾਰਾਣੀ ਦੀ ਮੌਤ ਤੇ ਵੀ ਵਾਪਸ ਨਾ ਆਇਆ। ਪੰਜ ਛੋਟੇ ਛੋਟੇ ਬੱਚੇ, ਮਾਂ ਮਰ ਗਈ, ਕੱਲੇ ਕਲਾਪੇ ਰਹਿ ਗਏ। ਉਤੋਂ ਐਲਵੀਡਨ ਮਹਿਲ ਦੀ ਕੁਰਕੀ ਦੇ ਹੁਕਮ ਹੋ ਗਏ। ਦੱਸੋ, ਇਹਦੂਂ ਵੱਧ ਬਚਿਆਂ ਵਾਸਤੇ ਕੀ ਟਰੈਜਿਡੀ ਹੋ ਸਕਦੀ ਸੀ। ਉਹ ਕੈਸਾ ਬਾਪ ਸੀ ਕਿ ਇਸ ਘੋਰ ਦੁੱਖ ਅਤੇ ਤ੍ਰਾਸਦੀ ਦੇ ਸਮੇਂ ਵੀ ਆਪਣੇ ਬਚਿਆਂ ਨੂੰ ਦਿਲਾਸਾ ਨਾ ਦੇ ਸਕਿਆ, ਸਾਂਭ ਨਾ ਸਕਿਆ। ਲੇਖਕ ਨੇ ਮੇਹਨਤ ਨਾਲ ਇਤਹਾਸਿਕ ਸੋਮਿਆਂ ਦੀ ਚੱਗੀ ਖੋਜ ਕੀਤੀ ਹੈ। ਪਾਠਕ ਨੂੰ ਮਹਾਰਾਜੇ ਅਤੇ ਉਸਦੇ ਪਰਿਵਾਰ ਦੀ ਇਸ ਦੌਰ ਦੀ ਜ਼ਿੰਦਗੀ ਬਾਰੇ ਬਹੁਤ ਵੇਰਵਾ ਮਿਲਦਾ ਹੈ। ਮਹਾਰਾਜੇ ਦੀ ਮੌਤ ਪੱਛੋਂ ਸਰਕਾਰ ਨੇ ਉਹਦੀ ਜਗੀਰ ਅਤੇ ਮਹਿਲ ਵੇਚ ਕੇ ਉਹਦਾ ਕਰਜ਼ਾ ਲਾਹ ਦਿੱਤਾ। ਬੇਸ਼ਕ ਸਰਕਾਰ ਦਾ ਆਪਣਾ ਹਿਤ ਸੀ ਪਰ ਦੂਰਅੰਦੇਸ਼ੀ ਵੀ ਸੀ ਕਿ ਮਹਾਰਾਜੇ ਦੀ ਮੌਤ ਮਗਰੋਂ ਸਰਕਾਰ ਨੇ ਦੋਨੇ ਰਾਜਕੁਮਾਰਾਂ ( ਫ਼ਰੈਡਰਿਕ ਅਤੇ ਵਿਕਟਰ - ਕਿਉਂਕਿ ਰਾਜਕੁਮਾਰ ਐੱਡਵਰਡ ਤਾਂ ਚਲਾਣਾ ਕਰ ਗਿਆ ਸੀ ) ਅਤੇ ਤਿੰਨੇ ਰਾਜਕੁਮਾਰੀਆਂ ( ਬਾਂਬਾ, ਕੈਥਰੀਨ ਅਤੇ ਸੋਫ਼ੀਆ ) ਦੇ ਅਲੱਗ ਅਲੱਗ ਸਲਾਨਾ ਵਜ਼ੀਫ਼ੇ ਬੰਨ ਦਿੱਤੇ ਜਿਹੜੇ ਵਧੀਆ ਜੀਵਨ ਬਤੀਤ ਕਰਨ ਲਈ ਕਾਫ਼ੀ ਸਨ। ਤਿੰਨੇ ਰਾਜਕੁਮਾਰੀਆਂ ਨੂੰ ਲੰਦਨ ਲਾਗੇ ਸ਼ਾਹੀ ਮਹਿਲ "ਹੈਪਟਨ ਕੋਰਟ" ਵਿੱਚ ਵੱਡਾ ਬੰਗਲਾ " ਫ਼ੈਰਾਡੇਅ ਹਾਊਸ" ਵੀ ਰਹਿਣ ਵਾਸਤੇ ਦੇ ਦਿੱਤਾ । ਮਲਕਾ ਵਿਕਟੋਰੀਆ ਤਾਂ ਰਾਜਕੁਮਾਰੀ ਸੋਫ਼ੀਆ ਦੀ ਧਰਮ ਮਾਤਾ ਵੀ ਸੀ। ਪਰ ਦੋਨੇ ਰਾਜਕੁਮਾਰਾਂ ਦੀ ਜੀਵਨ ਜਾਚ ਆਪਣੇ ਬਾਪ ਵਰਗੀ ਸੀ। ਅਯਾਸ਼ੀ, ਜੂਆ, ਸ਼ਰਾਬ ਅਤੇ ਕਰਜ਼ਾ। ਦੋਹਾਂ ਨੇ ਵਿਆਹ ਵੀ ਕਰਾਏ ਪਰ ਕੋਈ ਬੱਚਾ ਨਾਂ ਹੋਇਆ। ਵਿਕਟਰ ਦਾ ਵਿਆਹ ਤਾਂ ਕੌਵੈਂਟਰੀ ਦੇ ਵੱਡੇ ਸ਼ਾਹੀ ਰਜਵਾੜੇ "ਡੀਊਕ" ਦੀ ਛੋਟੀ ਬੇਟੀ ਨਾਲ ਹੋਇਆ ਸੀ। ਇਸ ਨਾਵਲ ਨੂੰ ਪੜ ਕੇ ਲਗਦੈ ਕਿ ਮਹਾਰਾਜੇ ਦਲੀਪ ਸਿੰਘ ਦੇ ਵੰਸ਼ ਉਤੇ ਕੋਈ ਸਰਾਪ ਸੀ। ਪਹਿਲੇ ਕੁਝ ਸਾਲਾਂ ਨੂੰ ਛੱਡ ਕੇ ਸਾਰਿਆਂ ਦੀ ਜ਼ਿਦਗੀ ਵਿੱਚ ਦੁੱਖ, ਨਿਰਾਸ਼ਾ ਅਤੇ ਬਾਰ ਬਾਰ ਟਰੈਜਿਡੀ। ਰਾਜਕੁਮਾਰੀਆਂ ਵਾਸਤੇ ਤਾਂ ਨਾਂ ਬਾਪ ਵੱਲੋਂ ਅਤੇ ਨਾ ਹੀ ਰਾਜਕੁਮਾਰ ਭਰਾਵਾਂ ਕੋਲੋਂ ਕੋਈ ਸੁਰੱਖਿਅਤ ਮਿਲੀ। ਮਹਾਰਾਜਾ ਰਣਜੀਤ ਸਿੰਘ 59 ਸਾਲਾਂ ਦੀ ਉਮਰੇ ਪੂਰਾ ਹੋ ਗਿਆ। ਮਹਾਰਾਜਾ ਦਲੀਪ ਸਿੰਘ 55 ਸਾਲਾਂ ਵਿੱਚ ਅਤੇ ਰਾਜਕੁਮਾਰ ਵਿਕਟਰ ਵੀ 55 ਸਾਲਾਂ ਵਿਚ। ਵਿਕਟਰ ਵੀ ਵਲੈਤ ਵਿੱਚ ਦੀਵਾਲੀਆ ਹੋ ਕੇ ਫ਼ਰਾਂਸ ਚਲਾ ਗਿਆ ਸੀ। ਰਾਜਕੁਮਾਰ ਫ਼ਰੈਡਰਿਕ 58 ਸਾਲਾਂ ਦਾ ਪੂਰਾ ਹੋ ਗਿਆ। ਰਾਜਕੁਮਾਰੀ ਬਾਬਾਂ ਨਰਾਸ਼ ਹੋ ਕੇ ਲਹੌਰ ਰਹਿਣ ਲੱਗ ਪਈ। ਉੱਥੇ ਰਹਿੰਦਿਆਂ ੳਹਨੇ ਕਰਨਲ ਸਦਰਲੈਂਡ ਨਾਲ ਵਿਆਹ ਕਰ ਲਿਆ ਪਰ ਕੋਈ ਬੱਚਾ ਨਾ ਹੋਇਆ। ਰਾਜਕੁਮਾਰੀ ਕੈਥਰੀਨ ਆਪਣੀ ਜਰਮਨ ਸਹੇਲੀ ਨਾਲ ਜਰਮਨੀ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿੱਚ ਹੋਈ। ਉਸ ਤੋਂ ਅਗਲੀਆਂ ਦੋ ਪੀੜੀਆਂ ਰਾਜਕੁਮਾਰੀ ਬਾਂਬਾ ਦੀ 1957 ਵਿੱਚ ਮੌਤ ਉਪਰੰਤ ਬਿਨਾਂ ਕਿਸੇ ਵਾਰਿਸ ਦੇ ਖਤਮ ਹੋ ਗ਼ਈਆਂ। ਸੋਫ਼ੀਆ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਜਾ ਚੁੱਕੀ ਸੀ। ਪੰਜਾਬ ਵਿਚ ਕਈ ਿਪੰਡਾਂ ਸ਼ਹਿਰਾਂ ਤੋਂ ਬਿਨਾਂ ਲਾਹੌਰ ਆਪਣੇ ਦਾਦੇ ਦੇ ਸ਼ਾਹੀ ਕਿਲੇ ਅਤੇ ਉਹਦੀ ਸਮਾਧੀ ਨੂੰ ਵੇਖ ਚੁੱਕੀ ਸੀ। ਲੋਕਾਂ ਨੇ ਮਹਾਂਰਾਜੇ ਦੀਆਂ ਪੋਤੀਆਂ ਨੂੰ ਵੇਖ ਕੇ ਬਹੁਤ ਮਾਣ ਿਪਆਰ ਦਿੱਤਾ। ਸੋਫ਼ੀਆ ਆਪਣੇ ਪੰਜਾਬ ਦੀ ਹਵਾ ਵਿੱਚ ਸਾਹ ਲੈ ਕੇ ਕਿੰਨੀ ਖੁਸ਼ ਸੀ। ਪੰਜਾਬ ਦੇ ਕਈ ਰਾਜੇ ਮਹਾਰਾਜਿਆਂ ਨੇ ਦੋਹਾਂ ਭੈਣਾਂ ਨੂੰ ਦਾਹਵਤਾਂ ਦਿਤੱਿਆਂ। ਭਾਰਤੀ ਅਜ਼ਾਦੀ ਦੀ ਲਹਿਰ ਦੇ ਕਈ ਲੀਡਰਾਂ ਨੂੰ ਜਲਸਿਆਂ ਵਿੱਚ ਸੋਫ਼ੀਆ ਸੁਣ ਚੁੱਕੀ ਸੀ। ਹੁਣ ਉਹ ਪੂਰੀ ਤਰਾਂ ਸਿਆਸੀ ਤੌਰ ਤੇ ਸੁਚੇਤ ਹੋ ਚੁੱਕੀ ਸੀ। ਬਰਤਾਨੀਆਂ ਵਾਪਸ ਆ ਕੇ ਔਰਤਾਂ ਵਾਸਤੇ ਵੋਟ ਦੇ ਹੱਕਾਂ ਖ਼ਾਤਰ ਚਲ ਰਹੀ ਮੂਵਮੈਂਟ ਤੋਂ ਬਿਨਾਂ ਕਦੀ ਹੋਰ ਸਿਆਸੀ ਗਤੀਵਿਧੀਆਂ ਵਿੱਚ ਸਰਗਰਮ ਹੋ ਗਈ। ਪੰਜਾਬੀ ਮਹਾਰਾਜੇ ਅਤੇ ਉਹਦੇ ਪਰਿਵਾਰ ਦੀ ਦਾਸਤਾਨ ਬਹੁਤ ਦੁੱਖ ਦੀ ਵਾਰਤਾ ਹੈ। ਕੁਝ ਸਾਲ ਪਹਿਲਾਂ ਅਪਣੀ ਪਤਨੀ ਨਾਲ ਮੈਂ ਐਲਵੀਦਨ ਗਿਆ ਤਾਂ ਮਹਾਰਾਜੇ ਅਤੇ ਮਹਾਰਾਣੀ ਬਾਂਬਾ ਦੀਆਂ ਕਬਰਾਂ ਵੇਖੀਆਂ। ਸਾਰੇ ਰਾਹ ਅਸੀਂ ਮਸੋਸੇ ਜਿਹੇ ਇਸ ਤ੍ਰਾਸਦੀ ਦੀਆਂ ਗੱਲਾਂ ਕਰਦੇ ਰਹੇ। ਮਹਿੰਦਰਪਾਲ ਸਿੰਘ ਦਾ ਇਹ ਨਾਵਲ ਪੜ੍ਹਨਯੋਗ ਹੈ ਜਿਸ ਤੋਂ ਪਾਠਕ ਬਹੁਤ ਕੁਝ ਸਿੱਖਦਾ ਵੀ ਹੈ। ਕਈ ਸ਼ਬਦਾਂ ਦੀਆਂ ਗਲਤੀਆਂ ਰੜਕਦੀਆਂ ਹਨ ਖ਼ਾਸ ਕਰ ਅੱਖਰਾਂ ਦੇ ਪੈਰ ਵਿੱਚ ਬਿੰਦੀ ਵਾਲੀ ਬੀਮਾਰੀ ਤਾਂ ਪੰਜਾਬੀ ਭਾਸ਼ਾ ਵਿੱਚ ਬਹੁਤ ਗੰਭੀਰ ਸਮੱਸਿਆ ਬਣ ਚੁੱਕੀ ਹੈ। "ਮਜ਼ਬੂਰ" ਅਤੇ "ਮਿਜ਼ਾਜ" ਵਰਗੇ ਸ਼ਬਦ ਹੁਣ ਆਮ ਪੰਜਾਬੀ ਲੇਖਕਾਂ ਦੀ ਬੋਲਚਾਲ ਅਤੇ ਲਿਖਤ ਦਾ ਹਿੱਸਾ ਬਣ ਚੁੱਕੇ ਹਨ। ਇੱਕ ਹੋਰ ਗਲਤੀ ਵੱਲ ਧਿਆਨਾਂ ਦੀ ਲੋੜ ਸੀ ਕਿ ਬਰਤਾਨਵੀ ਅਤੇ ਪੰਜਾਬੀ ਸ਼ਾਹੀ ਖ਼ਾਨਦਾਨਾਂ ਬਾਰੇ ਨਾਵਲ ਵਿੱਚ ਰਾਜੇ ਮਹਾਰਾਜਿਆਂ ਬਾਰੇ ਸਹੀ ਸੰਬੋਧਨੀ ਸ਼ਬਦ ਵਰਤੇ ਜਾਂਦੇ। ਪਰ ਇਹ ਮਮੂਲੀ ਗਲਤੀਆਂ ਹਨ। ਮੈਨੂੰ ਇਹ ਵੀ ਖ਼ੁਸ਼ੀ ਹੈ ਕਿ ਮਹਿੰਦਰਪਾਲ ਧਾਲੀਵਾਲ ਨੇ "ਸੋਫ਼ੀਆ" ਨਾਵਲ ਲਿਖ ਕੇ ਬਰਤਾਨੀਆਂ ਦੇ ਪੰਜਾਬੀ ਲੇਖਕਾਂ ਸਿਰੋਂ ਬਹੁਤ ਵੱਡਾ ਉਲਾਂਭਾ ਲਾਹ ਦਿੱਤਾ ਹੈ। ਪੀਪਲਜ਼ ਫ਼ੋਰਮ ਬਰਗਾੜੀ ਦਾ ਧੰਨਵਾਦ ਜਿਨਾਂ ਇਸ ਨਾਵਲ ਨੂੰ ਛਾਪ ਕੇ ਲੋਕਾਂ ਤੀਕ ਪਹੁੰਚਾਇਆ ਹੈ। - ਰਣਜੀਤ ਧੀਰ , ਲੰਦਨ , ਇੰਗਲੈਂਡ
Comments