
ਉਹ ਸੋਚਦੀ ਸੀ--/
ਸੋਚਦੀ ਸੀ, ਵਾਪਸ ਆਏਗੀ, ਤਾਂ ਉਸਨੂੰ ਹਰੇ ਭਰੇ ਮਿਲਣਗੇ ਗਮਲੇ. ਵਿਹੜੇ ਵਿਚ ਧੁੱਪ ਅੱਡੀਆਂ ਚੁੱਕ ਚੁੱਕ ਵੇਖ ਰਹੀ ਰਸਤਾ ਉਸਦਾ.
ਬੈਡੱ ਤੇ ਪਏ ਸਿਰਹਾਣੇ ਵਿਚ ਅਜੇ ਵੀ ਜਾਗ ਰਹੀ ਹੋਵੇਗੀ, ਉਸਦੇ ਮਨਪਸੰਦ ਹੇਅਰ ਆਇਲ ਕਿਉ ਕਾਰਪਿਨ ਦੀ ਖ਼ੁਸ਼ਬੂ...
ਭਰੋਸਾ ਸੀ ਉਸਨੂੰ ਦੂਰੀ 'ਤੇ...
ਜਿਵੇਂ ਬੋਲਦੀਆਂ ਨੇ ਕਿਤਾਬਾਂ, ਉਡੀਕ ਦੇ ਪੱਥਰ 'ਤੇ. ਕਿ ਹੋਰ ਚਮਕਦਾਰ,ਤੇ ਤਿੱਖਾ ਕਰ ਦਿੰਦੀ ਹੈ ਪਿਆਰ ਦੇ ਚਾਕੂ ਨੂੰ ਉਡੀਕ...
ਸੋਚਦੀ ਸੀ ਉਹ...
ਇਕ ਵਾਰ ਵੀ ਨਾ ਸੋਚਿਆ ਚੰਦਰੀ ਨੇ, ਕਿ ਜ਼ਖ਼ਮ ਵਾਂਗ, ਜਿੰਦਗੀ ਦੀਆਂ ਖਾਲੀ ਥਾਵਾਂ ਭਰਨ ਲੱਗਾ ਵੀ, ਜ਼ਿਆਦਾ ਦੇਰ ਨਹੀਂ ਲਾਉਂਦਾ ਸਮਾਂ...
Comments