top of page
  • Writer's pictureਸ਼ਬਦ

ਯਾਦਾਂ ਦੇ ਖਰੋਖੇ 'ਚੋਂ:

ਸੁਲਤਾਨਾ ਬੇਗਮ


ਐਸ ਬਲਵੰਤ

"ਧੀਆਂ ਜੰਮੀਆਂ ਨੀ ਮਾਏਂ !æææਕੋਠਿਓਂ ਲੰਮੀਆਂ ਨੀ ਮਾਏਂ !!"æææ ਸੁਲਤਾਨਾ ਬੇਗਮ ਨਾਮ ਹੈ ਉਸ ਦਾ।

"ਮੇਰੀ ਫ਼ਿਤਰਤ ਮੇਂ ਆਵਾਰਗੀ, ਮੇਰੀ ਰੂਹ ਮੇਂ ਕਲੰਦਰੀ

ਅਬ ਇਸ ਕਾ ਹਮ ਕਿਆ ਕਰੇਂ,,ਅਗਰ ਸੁਲਤਾਨ ਸੇ ਹੈ ਆਸ਼ਿਕੀ !"

ਇਹ ਸ਼ੇਅਰ ਕਹਿਣ ਵਾਲੀ ਸੁਲਤਾਨਾ ਬੇਗਮ ਕਦੇ ਵਾਕਫ ਸੀ ਮੇਰੀ, ਅੱਜ ਦੋਸਤ ਹੈ ਉਹ !

ਜਦ ਉਪਰਲੇ ਸ਼ੇਅਰ ਦੇ ਜੁਆਬ ਵਿਚ ਮੈਂ ਆਪਣੇ ਹੇਠਲੇ ਸ਼ੇਅਰ ਨਾਲ ਉਸ ਨੂੰ ਮੁਖਾਤਿਬ ਹੁੰਨਾਂ :

"ਵਕਤ ਕੀ ਰੂਹ ਹੋ, ਔਰ ਮਜ਼ਹਬ ਤੇਰਾ ਆਸ਼ਿਕੀ

ਈਮਾਨ ਮੇਂ ਹੈ ਬੰਦਗੀ, ਉਮੀਦ ਮੇਂ ਆਵਾਰਗੀ !"  

ਤਾਂ ਸਾਡੇ ਵਿਚ ਇਕ ਰਿਸ਼ਤਾ ਕਾਇਮ ਹੁੰਦਾ। ਜਿਸ ਦਾ ਕੋਈ ਨਾਮ ਨਹੀਂ। ਜਿਸ ਦਾ ਕੋਈ ਵਜੂਦ ਨਹੀਂ। ਬਸ ਇਕ ਅਹਿਸਾਸ ਹੈ। ਇਕ ਹੋਂਦ ਦਾ ਅਹਿਸਾਸ। ਤੇ ਇਸੇ ਅਹਿਸਾਸ 'ਚੋਂ ਇਕ ਨਵੀਂ ਮਹਿਸੂਸੀਆਤ ਦਾ ਜਨਮ ਹੁੰਦਾ ਤੇ ਸੁਲਤਾਨਾ ਇਕ ਐਸੀ ਸ਼ਖਸੀਅਤ ਬਣ ਜਾਂਦੀ ਹੈ ਜਿਸ ਦੀ ਜ਼ਿੰਦਗੀ ਮੇਰੇ ਸਾਹਵੇਂ ਇਕ ਮਿਸਾਲ ਹੋ ਨਿੱਬੜਦੀ ਹੈ।

ਸਫਰæææਸਫਰæææਸਫਰæææ! ਉਸ ਦਾ ਪਹਿਲਾ ਸਫਰ ਅੰਮੀਂਂ ਦੇ ਢਿੱਡ ਵਿਚ ਹੀ ਲਾਹੌਰ ਤੋਂ ਪਟਿਆਲਾ ਤੀਕ ਤੁਰਦਾ ਹੈæææਮਾਂ ਆਪਣੇ ਪਤੀ ਨੂੰ ਲਾਹੌਰ ਲੱਭਣ ਗਈ ਤਾਂ ਉਹ ਬਦਲ ਚੁੱਕਾ ਸੀ, ਪਰ ਪੇਟ ਵਿਚ ਹੀ ਸੁਲਤਾਨਾ, ਆਪਣੀ ਧੀਅ ਨੂੰ  ਲੈ ਪਰਤ ਆਈ। ਪਟਿਆਲੇ 'ਚ ਜਨਮ ਤੇ ਮੁਢਲੀ ਵਿਦਿਆæææਮੁੜ ਚੰਡੀਗੜ੍ਹ ਤੇ ਫਿਰ ਪਟਿਆਲਾ !æææਹਿਜਰਤ ਤੋਂ ਬਾਅਦ ਹਿਜਰਤ ਤੇ ਫਿਰ ਹਿਜਰਤ ! ਸਾਰੂ ਰਾਣਾ ਉਸ ਦੀ ਬੇਟੀ ਐ ਜੋ ਭਾਵੇਂ ਹੁਣ ਆਸਟਰੇਲੀਆ ਰਹਿੰਦੀ ਹੈæææਪਰ ਰੂਹ ਹੈ ਉਹ ਸੁਲਤਾਨਾ ਦੀæææ!

"ਮੇਰੀ ਮਾਂ ਦਾ ਵਿਆਹ ਵੀ ਪਟਿਆਲੇ ਈ ਹੋਇਆ ਸੀæææ!" ਸੁਲਤਾਨਾ ਆਪਣਾ ਢਿੱਡ ਫਰੋਲਦੀ ਹੈ, "ਮਿਰਜ਼ਾ ਸਦੀਕ ਬੇਗ਼ ਉਰਫ ਬਾਨਾ ਨਾਲ। 1947 ਦੇ ਘੱਲੂਘਾਰੇ ਤੋ ਪਹਿਲਾਂ ਵਾਲੀ ਅਪਰੈਲ ਵਿਚæææਫਿਰ ਪਾਕਿਸਤਾਨ ਬਣ ਗਿਆæææਮੇਰਾ ਦਾਦਕਾ ਪਰਿਵਾਰ ਪਾਕਿਸਤਾਨ ਚਲਾ ਗਿਆæææਮੇਰੀ ਮਾਂ ਪੇਕੇ ਹੀ ਫਸੀ ਰਹੀæææ1948 ਵਿਚ ਉਹ ਵੀ ਪਾਕਿਸਤਾਨ ਚਲੇ ਗਈæææਉਦੋਂ ਵੀਜ਼ੇ ਦੀ ਲੋੜ ਨਹੀਂ ਸੀ ਹੁੰਦੀæææਪਟਿਆਲੇ ਮੇਰੇ ਅੱਬਾ ਨੂੰ ਪਹਿਲਾਂ ਹੀ ਮਾਲਵਾ ਸਿਨੇਮਾ ਵਿਚ ਕੰਮ ਮਿਲ ਚੁਕਾ ਸੀæææਪਟਿਆਲੇ ਵਾਲੇ ਮਾਲਿਕ ਚਰਨ ਦਾਸ ਦਾ ਲਾਹੌਰ ਵੀ ਰਤਨ ਸਿਨੇਮਾ ਸੀæææਅੱਬਾ ਨੂੰ ਜੌਬ ਮਿਲ ਗਈ ਕਿਉਂਕਿ ਉਹ ਮਾਂ ਤੋਂ ਪਹਿਲਾਂ ਹੀ ਉਥੇ ਸਨæææ! ਚਰਨ ਦਾਸ ਦੇ ਹੁਣ ਵੀ ਪਟਿਆਲੇ ਦੋ ਸਿਨੇਮੇ ਹਨ--ਮਾਲਵਾ ਤੇ ਫੂਲ਼ææਜੋ ਬੰਦ ਪਏ ਨੇ !æææਜਦ ਅੰਮੀ ੧੯੪੮ ਵਿਚ ਅੱਬਾ ਕੋਲ ਲਾਹੌਰ ਗਈ ਤਾਂ ਉਹਨਾਂ ਨੇ ਘਰ ਲੈ ਕੇ ਮੇਰੀ ਅੰਮੀ ਨੂੰ ਤਾਂ ਰੱਖਿਆæææਪਰ ਵਿਚਕਾਰਲੇ ਦਿਨਾਂ 'ਚ ਆਪਣੇ ਗਠਿਤ ਆਪਣੇ ਪਰਿਵਾਰ ਬਾਰੇ ਕੁਝ ਨਾ ਦੱਸਿਆ !æææਅਸਲ ਵਿਚ ਸੁਲਤਾਨਾ ਦੇ ਅੱਬਾ ਨੇ ਇਸ ਅਰਸੇ ਵਿਚ ਅੰਮੀ ਉਡੀਕ ਛੱਡ ਭੂਆ ਦੀ ਕੁੜੀ ਨਾਲ ਨਿਕਾਹ ਕਰ ਲਿਆ ਸੀæææਅੰਮੀ ਜਦ ਉਥੇ ਸੀ ਤਾਂ ਅੱਬਾ ਅੰਬਾਲੇ ਫਿਲਮਾਂ ਲੈਣ ਜਾਣ ਦਾ ਬਹਾਨਾ ਕਰ ਦੂਜੇ ਘਰ ਚਲੇ ਜਾਂਦੇ ਸਨæææਅੰਮੀ ਸੋਚਦੀ ਅੰਬਾਲੇ ਵਾਲੇ ਚਰਨ ਦਾਸ ਦੇ ਸਿਨੇਮਿਆਂ ਤੋਂ ਸ਼ਾਇਦ ਫਿਲਮਾਂ ਮਿਲਦੀਆਂ ਹੋਣਗੀਆਂ !æææਪਰ ਬਹਾਨਾ ਇਹੀ ਪੱਕਾ ਸੀ।æææਇੰਝ ਇਕ ਸਾਲ ਲੰਘ ਗਿਆæææਇਕ ਦਿਨ ਮੇਰੀ ਮਾਂ ਨੂੰ ਚਾਚੇ ਦੇ ਮਿਲਣ ਤੇ ਅਸਲੀਅਤ ਪਤਾ ਲਗੀæææਮਾਂ ਉਦਾਸ ਹੋ ਗਈæææਕਲੇਜਾ ਫਟ ਕੇ ਬਾਹਰ ਡਿੱਗਣ ਨੂੰ ਕਰੇæææਕੁਝ ਦਿਨ ਅੰਮੀਂ ਉਥੇ ਰਹੀ ਪਰ ਸਹਿ ਨਾ ਹੋਵੇæææਚਾਰ ਮਹੀਨਿਆਂ ਦੀ ਮੈਨੂੰ ਪੇਟ 'ਚ ਹੀ ਚੁੱਕੀ ਉਹ ਮੁੜ ਪਟਿਆਲੇ ਪਰਤ ਆਈæææਤੇ ਅਕਤੂਬਰ ਵਿਚ ਪਟਿਆਲੇ ਹੀ ਪੈਦਾ ਹੋਈ ਤੇ  ਬੱਸ਼ææਇਸ ਧਰਤੀ 'ਤੇ ਮੇਰਾ ਪਹਿਲਾ ਸਫਰ ਸ਼ੁਰੂ ਹੋ ਗਿਆ।

"ਪਟਿਆਲੇ ਦੇ ਐਸ਼ਪੀæ ਸ਼ ਅਨੂਪ ਸਿੰਘ ਦਾ ਸਾਲਾ ਰਜਿੰਦਰ ਸਿੰਘ ਲਾਹੌਰ ਤਾਇਨਾਤ ਸੀæææਉਹ ਆਪਣੇ ਪਰਿਵਾਰ ਨਾਲ ਬੱਚਿਆਂ ਦੀ ਆਯਾ ਬਣਾ ਕੇ ਪਟਿਆਲੇ ਲਿਆਇਆ ਸੀ ਮੇਰੀ ਮਾਂ ਨੂੰ ਉਦੋਂ !æææਇਥੇ ਪਰਿਵਾਰ ਵਿਚ ਸਿਰਫ ਮਾਮਾ ਸੀæææਜੋ ਰਾਘੋ ਮਾਜਰੇ ਮੇਰੇ ਪੜਨਾਨਾ ਦੇ ਘਰ ਰਹਿ ਰਿਹਾ ਸੀæææ!

"ਹੋਰ ਤਾਂ ਕੋਈ ਹੈ ਨਹੀਂ ਸੀ। ਲੈ ਦੇ ਕੇ ਇਹੀ ਮਾਮਾ ਸੀ ਜੋ ਭੈਣ ਨੂੰ ਗਰਭਵਤੀ ਦੇਖ ਉਸ ਨੂੰ ਸਹਾਰਾ ਦੇਣ ਤੋਂ ਮੁਨਕਰ ਹੋ ਗਿਆ। ਉਸ ਨੂੰ ਲੱਗਾæææਭੈਣ ਆ ਗਈæææਤੇ ਉਹ ਵੀ ਗਰਭਵਤੀæææਉਹ ਜ਼ਿਮੇਵਾਰੀ ਲੈਣ ਤੋਂ ਇਨਕਾਰੀ ਹੋ ਗਿਆæææ!

"ਮੇਰੀ ਮਾਂ ਨੂੰ ਨਹੀਂ ਪਤਾ ਸੀ ਮੁੜ ਉਹ ਇੰਡੀਆ ਹੀ ਰਹੇਗੀ ਜਾਂ ਪਾਕਿਸਤਾਨ ਹੀ ਜਾਣਾ ਪੈਣੇæææਮੇਰੀ ਮਾਂ ਲਈ ਹੁਣ ਹੋਰ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋਇਆæææਨਾਨਕੇ ਪਰਿਵਾਰ ਦੇ ਦੋਸਤ ਤੇ ਪੁਲਸੀਏ ਪੰਡਤ ਚਿਰੰਜੀ ਲਾਲ ਦੇ ਘਰ ਕੋਈ ਬੱਚਾ ਨਹੀਂ ਸੀæææਉਸ ਨੇ ਮੈਨੂੰ ਗੋਦ ਲੈ ਲਿਆæææਮੁਤਬੰਨਾ ਬਣਾਇਆæææਉਹਨੇ ਹੀ ਮੈਨੂੰ ਪੜ੍ਹਾਇਆæææਪੰਡਤ ਚਿਰੰਜੀ ਲਾਲ਼ææਜਿਨ੍ਹਾਂ ਮੈਨੂੰ ਮੇਰੇ ਪਿਤਾ ਦਾ ਦਰਜਾ ਦਿਤਾ ਤੇ ਪਿਤਾ ਬਣ ਕੇ ਨਿਭਾਇਆ ਵੀææ!

"ਚਿਰੰਜੀ ਲਾਲ ਦੇ ਘਰ ਔਲਾਦ ਨਾ ਹੋਣ ਕਰਕੇ ਉਸ ਨੇ ਮੇਰੀ ਮਾਂ ਨੂੰ ਪਹਿਲਾਂ ਈ ਕਹਿ ਦਿੱਤਾ ਸੀ ਕਿ ਜੋ ਵੀ ਬੱਚਾ ਹੋਵੇਗਾæææਮੈਂ ਪੱਲੇ ਪੁਆਵਾਂਗਾæææਸੋ ਮੈਂ ਇਕ ਦਿਨ ਦੀ ਹੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣ ਗਈæææਮਾਂ ਵੀ ਉੱਥੇ ਈ ਰਹੀæææਨਾਨੀ ਵੀ ਜਿਉਂਦੀ ਸੀ (ਚਿੰਰਜੀ ਲਾਲ ਦੀ ਪਤਨੀ)æææਮਾਂ ਜੌਬ ਕਰਨ ਲੱਗ ਪਈæææਵੀਹਾਂ ਕੁ ਸਾਲਾਂ ਦੀ ਸੀ ਉਹ ਉਦੋਂæææਨਾਨੀ 1960 ਵਿਚ ਪੂਰੀ ਹੋਈ।æææਸਾਡੇ ਘਰ ਵਿਚ ਸਾਰੇ ਹਿੰਦੂ ਤਿਉਹਾਰ ਮਨਾਏ ਜਾਂਦੇ ਸਨæææਈਦ ਵੀ ਮਨਾਈ ਜਾਂਦੀ ਸੀæææਨਾਨੇ ਨੇ ਇਕ ਘਰ ਮੇਰੇ ਮਾਮੇ ਨੂੰ ਵੀ ਲੈ ਦਿੱਤਾæææਤੇ ਇਕ ਮੇਰੇ ਨਾਂਅ ਲੁਆਇਆ !"

"ਚੰਰਜੀ ਲਾਲ ਨੂੰ ਮੈਂ ਨਾਨਾ ਹੀ ਕਹਿੰਦੀ ਸੀæææਮੇਰੀ ਮਾਂ ਵੀ ਉਸ ਨੂੰ ਚਾਚਾ ਆਖਦੀ ਸੀæææਮੇਰੇ ਅਸਲੀ ਨਾਨਾ ਨਾਨੀ ਤਾਂ ਸੰਤਾਲੀ ਦੀ ਵੰਡ 'ਚ ਮਾਰੇ ਗਏ ਸੀæææਮੇਰੀ ਮਾਂ ਤੇ ਮਾਮਾ ਬਚੇ ਸਨæææਮਗਰੋਂ ਮਾਮਾ ਵੀ ਇਸੇ ਬੰਦੇ ਦੇ ਘਰ ਰਹੇæææਇਸ ਦੇ ਪੁੱਤ ਤੇ ਧੀ ਬਣਕੇæææਅਸਲੀ ਨਾਨਾ ਨਾਨੀ ਛੀਂਟਾਂਵਾਲੇ ਦੇ ਸਨæææ! ਮੁਹੰਮਦ ਸਦੀਕ ਰਾਜਪੂਤ ਚੌਧਰੀæææਛੀਂਟਾਂਵਾਲਾæææ!

"ਚਰੰਜੀ ਲਾਲ ਨੇ ਚਾਰ ਪੀੜ੍ਹੀਆਂ ਸਾਥ ਨਿਭਾਇਆæææਪੜਨਾਨਾæææਨਾਨਾæææਮੇਰੀ ਮਾਂ ਤੇ ਮੇਰਾæææਸਭ ਨੂੰ ਸਾਂਭਿਆ ਸੀ ਉਸ ਨੇ !æææਚਿਰੰਜੀ ਲਾਲ ਪੁਲਿਸ ਵਿਚ ਸੀæææਇਸੇ ਕਰਕੇ ਤਾਂ ਪਾਕਿਸਤਾਨ ਬਣਨ ਦੇ ਬਾਵਜੂਦ ਕੋਈ ਬੋਲਿਆ ਨਹੀਂæææਕਿ ਪੰਡਿਤ ਦੇ ਘਰ ਮਸਿਲਮ ਔਰਤ?æææਨਹੀਂ ਤਾਂ ਮੇਰੀ ਮਾਂ ਨੂੰ ਪਟਿਆਲੇ ਕਿਸ ਨੇ ਰਹਿਣ ਦੇਣਾ ਸੀ ?æææਇਕ ਮੁਸਲਮਾਨ ਤੇ ਉਤੋਂ  ਔਰਤ?æææਇਕੱਲੀ?æææ

"ਜ਼ਿੰਦਗੀ ਦੀ ਅਖੀਰਲੀ ਉਮਰੇ ਨਾਨਾ ਚਿਰੰਜੀ ਲਾਲ ਮੇਰੇ ਕੋਲ ਮੁਹਾਲੀ ਰਹੇæææਉਮਰ ਨੇ ਇਕ ਸੌ ਪੰਜ ਸਾਲ ਤਕ ਸਾਥ ਦਿੱਤਾ ਉਨ੍ਹਾਂ ਦਾæ"

ਉਹ ਗੱਲਾਂ ਕਰ ਰਹੀ ਹੈæ ਮੈਂ ਸੁਣ ਰਿਹਾਂ, "ਜਿਊਣਾ ਮੌੜ ਦੀ ਜ਼ਿੰਦਗੀ ਦਾ ਉਹ ਪੱਖ ਜੋ ਕਿਸੇ ਨੂੰ ਨਹੀਂ ਪਤਾæææਮੇਰੀ ਪੜਨਾਨੀæææਵੱਡੀ ਬੇਗਮ ਰਾਘੋ ਮਾਜਰਾ (ਪਟਿਆਲੇ) ਉਹਦਾ ਘਰæææਜੋ ਬਾਅਦ ਵਿੱਚ ਮੇਰੇ ਮਾਮੇ ਨੇæææਡਾæ ਪਰੇਮ ਸਿੰਘ ਨੂੰ ਵੇਚ ਦਿੱਤਾ ਸੀ !æææਜਿਊਣਾ ਮੌੜ ਨਾਭੇ ਜੇਲ੍ਹ ਵਿਚੋਂ ਇਕ ਪੁਲਿਸ ਵਾਲੇ ਦੀ ਮਦਦ ਨਾਲ ਫ਼ਰਾਰ ਹੋਇਆæææਪੁਲਿਸ ਵਾਲੇ ਨੇ ਘੋੜੀ ਦਾ ਇੰਤਜ਼ਾਮ ਵੀ ਕਰ ਕੇ ਦਿੱਤਾæææਜਿਸ ਦੇ ਕਿੱਲੇ ਨਾਲ ਉਸ ਦਾ ਨੱਕ ਜ਼ਖ਼ਮੀ ਹੋ ਗਿਆæææਮੇਰੀ ਨਾਨੀ ਆਪਣੇ ਵਾਲਿਦਾਂ ਦੇ ਇਕੋ-ਇਕ ਧੀ ਹੀ ਪੈਦਾ ਹੋਈæææਰਹਿਮਤæææਜੋ ਕਿ ਛੀਂਟਾਵਾਲੇæææਧੂਰੀ ਮੋਹੰਮਦ ਸਦੀਕ ਰਾਜਪੂਤ ਚੌਧਰੀ ਨਾਲ ਵਿਆਹੀæææਪੰਜ ਮੁਰੱਬੇ ਜ਼ਮੀਨ ਦਾ ਮਾਲਿਕæææਜੋ ਕਿ ਪਾਕਿਸਤਾਨ ਬਨਣ ਵੇਲੇ ਪਰਿਵਾਰ ਦੇ ਬਾਕੀ ਸਾਰੇ ਜੀਆਂ ਸਮੇਤ ਮਾਰੇ ਜਾਣ ਕਾਰਣæææਰਫ਼ਿਊਜ਼ੀਆਂ ਨੂੰ ਅਲਾਟ ਹੋ ਗਈ !

"ਜਿਸ ਦਿਨ ਜਿਊਣਾ ਮੌੜ ਨੈਣਾਂ ਦੇਵੀ ਗਿਆæææਉਸ ਪਟਿਆਲੇ ਦਾਲ ਦਲੀਆ ਚੌਂਕ ਵਿਚੋਂ ਮਿਠਾਈ ਖਰੀਦੀæææਸਾਧ ਦਾ ਭੇਸ ਵਟਾਇਆæææਪੁਲਿਸ ਵਾਲੇ ਦੋਸਤ ਨਾਲ਼ææਪਰ ਜਾਣ ਮਗਰੋਂ ਫਿਰ ਉਹ ਉਥੋਂ ਵਾਪਸ ਨਹੀਂ ਪਰਤਿਆ !æææ

"ਪਟਿਆਲੇ ਉਹ ਅਕਸਰ ਰਹਿੰਦਾ ਸੀæææਘਰ ਦੇ ਦੋ ਪਾਸੇ ਦਰਵਾਜ਼ੇ ਸਨæææਇਕ ਅੰਦਰ ਤੰਗ ਗਲੀ ਵੱਲ ਤੇ ਦੂਜਾ ਬਾਜ਼ਾਰ ਵੱਲ਼ææਜਿਥੋਂ ਉਹਨੇ ਆਉਣਾæææਇਹੀ ਉਹ ਘਰ ਸੀ ਜੋ ਬਾਅਦ ਵਿੱਚ ਮੇਰੇ ਮਾਮੇ ਨੇ ਡਾ ਪਰੇਮ ਸਿੰਘ ਨੂੰ ਵੇਚ ਦਿੱਤਾ ਸੀæææਐਨਾ ਕੁ ਯਾਦ ਐ ਕਿ ਮਾਂ ਦੱਸਦੀ ਸੀ ਕਿ ਨਾਨੀ ਕਹਿੰਦੀ ਸੀæææਪੜਨਾਨੇ ਦੀ ਭੈਣ ਗੁਬਿੰਦੀæææਉਸ ਨੂੰ ਪਟਿਆਲੇ ਘਰ ਮਿਲਣ ਆਉਂਦੀ ਹੁੰਦੀ ਸੀæææਜਦੋਂ ਉਹ ਇੱਥੇ ਲੁਕਿਆ ਹੁੰਦਾ ਸੀæææਪੜਨਾਨੀæææਵੱਡੀ ਬੇਗਮ ਲੌਂਗੋਵਾਲ ਦੀ ਸੀææਜਿੱਥੇ ਕਿ ਜਿਊਣਾ ਮੌੜ ਨੇ ਤੀਆਂ ਲੁੱਟ ਕੇæææਗਹਿਣੇ ਵਾਪਸ ਕੀਤੇ ਸੀæææਇਹ ਨ੍ਹੀਂ ਪਤਾ ਨਾਨੀ ਆਪ ਨਾਨੇ ਨਾਲ ਆਈ ਸੀ ਕਿ ਜਬਰੀæææਨਾਭੇ ਵਾਲੇ ਰਾਜਾ ਹੀਰਾ ਸਿੰਘ ਦੀ ਘੋੜੀ ਚੋਰੀ ਕੀਤੀ ਸੀæææਫੜੇ ਜਾਣ ਤੇæææਜਿਉਣਾ ਰਾਜੇ ਨੂੰ ਚੈਲੰਜ ਕਰਕੇ ਜੇਲ੍ਹ ਵਿਚੋਂ ਭੱਜ ਗਿਆ ਸੀæææਪਟਿਆਲੇ ਮਕਾਨ ਚੰਰਜੀ ਲਾਲ ਨੇ ਖਰੀਦ ਕੇ ਦਿੱਤਾæææ

ਜਿਸ ਦਿਨ ਨੈਣਾਂ ਦੇਵੀ ਗਿਆæææਸਾਰਾ ਦਿਨ ਬਜ਼ਾਰ ਘੁੰਮਦਾ ਰਿਹਾæææਆਪ ਹੀ ਕਿਲ੍ਹੇ ਦੀ ਕੰਧ ਤੇ ਪੋਸਟਰ ਲਾਇਆæææਕਿ ਕੱਲ੍ਹ ਨੂੰ ਨੈਣਾਂ ਦੇਵੀ ਜਾਣੈæææਦਾਲ ਦਲੀਆ ਚੌਕ ਵਿਚੋਂ ਹਲਵਾਈ ਤੋ ਮਿਠਾਈ ਖਰੀਦੀæææਜੋਤੀ ਸਰਾਫ਼ ਤੋਂ ਸੋਨੇ ਦਾ ਛਤਰ ਲਿਆ ਤੇ ਗੱਡੀ ਚੜ੍ਹ ਗਿਆæææਉਥੇ ਈ ਫੜਿਆ ਗਿਆæææਮੈਂ ਨੈਣਾਂ ਦੇਵੀ ਗਈ ਸੀæææਉੱਥੇ ਇਕ ਸਮਾਧ ਜਿਊਣਾ ਮੌੜ ਦੀ ਵੀ ਬਣੀ ਹੋਈ ਐæææਪਤਾ ਨਹੀਂ ਕਿਉਂææ? ਜੋਤੀ ਸਰਾਫ਼ææਇਹ ਦੁਕਾਨ ਹੁਣ ਤਕ ਕਿਲ੍ਹਾ ਚੌਕ ਵਿਚ ਇਸੇ ਨਾਂ ਨਾਲ ਚੱਲਦੀ ਐæææ

"ਇਕ ਸਵਾਲ ਵਾਰ ਵਾਰ ਮੇਰੇ ਜ਼ਿਹਨ 'ਚ ਆਉਂਦਾæææਪੜਨਾਨਾ ਜੱਟæææਪੜਨਾਨੀ ਮੁਸਲਿਮæææਉਨ੍ਹਾਂ ਦਾ ਮੇਲ ਕਿਵੇਂ ਹੋਇਆ?æææਕੁੜੀ ਫਿਰ ਰਾਜਪੂਤ ਮੁਸਲਮਾਨ ਨਾਲ ਵਿਆਹੀæææਪਰ ਨਾਨੀ ਮੁਸਲਮਾਨ ਨਹੀਂ ਸੀæææਪਿਓ ਦਾ ਨਾਂ ਖੜਗ ਸਿੰਘæææਭਰਾæææਕਿਸ਼ਨ ਦਾ ਬਦਲਾ ਲਿਆæææਡੋਗਰ ਨੂੰ ਮਾਰ ਕੇæææਭੈਣ ਗੋਬਿੰਦੀæææਜੋ ਕਾਨ੍ਹੇ ਕੇ ਢਿੱਲੋਂ ਪਰਿਵਾਰ ਵਿਚ ਵਿਆਹੀ ਗਈæææਹੋ ਸਕਦਾ ਐæææਜੱਟ ਸਾਰੇ ਰਾਜਪੂਤਾਂ 'ਚੋਂ ਈ ਨੇæææ ਮੇਰਾ ਸਹੁਰਾ ਪਰਿਵਾਰ ਵੀ ਜੈਸਲਮੇਰ ਦੇ ਮਹੂਆ ਪਿੰਡ ਤੋਂ ਹੈæææ !"

"ਜਦੋਂ ਪੈਦਾ ਹੋਏ ਤਾਂ ਕੀ ਨਾਂ ਲਿਖਵਾਇਆ ?" ਮੇਰੇ ਜ਼ਿਹਨ 'ਚੋਂ ਆਵਾਜ਼ ਨਿਕਲੀæ

"ਮੈਂ ਘਰ ਹੀ ਪੈਦਾ ਹੋਈ ਸੀæææਮੈਨੂੰ ਨਹੀਂ ਪਤਾæææਇਹ ਮੈਂ ਹੁਣੇ ਅਵਤਾਰ ਹੁਰਾਂ ਨਾਲ ਗੱਲ ਕਰ ਰਹੀ ਸੀ ਕਿ ਅਸੀਂ ਇਸ ਬਾਰੇ ਕਦੇ ਸੋਚਿਆ ਈ ਨਹੀਂæææਪਰ ਸਕੂਲ ਦਾਖ਼ਲੇ ਵੇਲੇ ਪਿਤਾ ਦਾ ਨਾਂਅ ਚਿੰਰਜੀ ਲਾਲ ਐæææ ਨਾਨਾ ਪੁਲਿਸ ਵਿਚੋਂ ੧੯੫੦ ਵਿਚ ਰਿਟਾਇਰ ਹੋ ਗਿਆ ਸੀæ ਮੁਹੱਲੇ ਤੇ ਸ਼ਹਿਰ ਵਿਚ ਰੋਹਬ ਸੀæææਸਾਹਿਬੇ ਜਾਇਦਾਦ ਸੀæææ!

ਸੁਲਤਾਨਾ ਬੇਗਮ ਦੀਆਂ ਅਖਾਂ ਆਸਮਾਂ ਵਿਚਲੇ ਸਿਤਾਰਿਆਂ 'ਚੋਂ ਕੁਝ ਲਭਦਿਆਂ ਮੁੜ ਥੱਲੇ ਉਤਰਦੀਆਂ ਹਨ ਤੇ ਅਗਲੀ ਗੱਲ ਤੋਰਦੀ ਹੈæææ"ਐਮæਏæ ਪੰਜਾਬੀ, ਪੰਜਾਬੀ ਯੂਨੀਵਰਸਿਟੀ 'ਚ ਟੌਪਰæææ ਫਿਰ ਆਈ ਚੰਡੀਗੜ੍ਹæææਡਿਪਾਰਟਮੈਂਟ ਆਫ ਇੰਡੀਅਨ ਥਿਏਟਰæææਵਿਦਿਆਰਥਣ ਬਣ ਗਈ !æææਉਥੇ ਨਾਲ ਹੀ ਪਹਿਲਾਂ ਡਾæ ਵੀ ਐਨ ਤਿਵਾਵੀ ਦੇ ਅੰਡਰ ਪੀæ ਐਚæ ਡੀæ ਰਜਿਸਟਰ ਕਰਵਾਈæææਪਰ ਕੀਤੀ ਡਾæ ਕਰਤਾਰ ਸਿੰਘ ਸੂਰੀ ਦੇ ਅੰਡਰæææ 'ਪਾਕਿਸਤਾਨੀ ਪੰਜਾਬੀ ਨਾਵਲ' 'ਤੇæææ!" ਉਹ ਲੰਮਾ ਸਾਹ ਲੇਂਦੀ ਹੈæææ!" ਮੈਂ ਪਿਓ ਨਹੀਂ ਸੀ ਵੇਖਿਆ !æææਡਾæ ਜਗਤਾਰ ਲਾਹੋਰ ਚੱਲੇ ਸਨæææਮੈਂ ਕਿਹਾæææਰਤਨ ਸਿਨੇਮਾ ਉਨ੍ਹਾਂ ਨੂੰ ਮਿਲ ਆਉਣਾæææਪਰ ਪਿਉ ਨਹੀਂ ਮਿਲਿਆ ਉਨ੍ਹਾਂ ਨੂੰæææਹੋਰ ਮੇਰੇ ਕੋਲ ਕੋਈ ਪਤਾ ਨਹੀਂ ਸੀ !æææਉਹ ਵੀ ਪਰਤ ਆਏ ਬਿਨਾਂ ਕਿਸੇ ਸੁਖ-ਸੁਨੇਹੇਂ ਦੇæææਮਾਂ ਨੇ ਨਰਸ ਦੀ ਨੌਕਰੀ ਵੀ ਕੀਤੀæææਪਟਿਆਲੇ ਹੀæææ1990 ਵਿਚ ਪੂਰੀ ਹੋ ਗਈ !"

ਮੇਰੇ ਨਾਲ ਗੱਲਾਂ ਕਰਨ ਦੀ ਉਸ ਦੀ ਤਾਂਘ ਵਧਦੀ ਗਈ, "ਮੈਂ ਗੁਰਚਰਨ ਸਿੰਘ ਟੌਹੜਾ ਨੂੰ ਚਿੱਠੀ ਲਿਖੀ ਕਿ ਮੈਂ ਪਾਕਿਸਤਾਨ ਜਥੇ ਵਿਚ ਜਾਣਾ ਚਾਹੁੰਦੀ ਆਂæææਜਵਾਬ ਆਇਆæææ'ਸੁਲਤਾਨਾ ਬੇਗਮ? ਤੂੰ ਕਿਵੇਂ ਜਾ ਸਕਦੀ ਐਂ ਸਿੱਖ ਜਥੇ ਵਿਚ ?'æææਮੈਂ ਕਿਹਾæææਬਿਲਕੁੱਲ ਨਹੀਂ ਜਾ ਸਕਦੀæææਤੁਸੀਂ ਮੇਰੇ ਨਾਲ ਬਾਬਾ ਫ਼ਰੀਦ ਜੀ ਦੇ ਸਲੋਕਾਂ ਤੋਂ ਬੇਮੁੱਖ ਹੋ ਜਾਵੋæææਸਾਂਈ ਮੀਆਂ ਮੀਰ ਦਾ ਜ਼ਿਕਰ ਕਰਨਾ ਵੀ ਬੰਦ ਕਰ ਦਿਓ ?ææਭੈੜਿਓ !æææਮੇਰਾ ਨਾਂਅ ਲਿਸਟ ਵਿਚ ਤਾਂ ਪਾਓæææਅਗੇ ਮੇਰੇ ਭਾਗ਼ææਜੇ ਵੀਜ਼ਾ ਲੱਗ ਗਿਆæææਮੇਰੀ ਕਿਸਮਤæææਇਸ ਤਰ੍ਹਾਂ ਮੈਂæææ1992 'ਚ ਜਥੇ ਨਾਲ ਪਾਕਿਸਤਾਨ ਗਈæææਪਾਕਿ 'ਚ ਪਵਿੱਤਰ ਅਸਥਾਨਾਂ ਦੇ ਦਰਸ਼ਨ ਤਾਂ ਕਰ ਸਕੀæææ! ਪਰ ਹੋਰ ਮੈਨੂੰ ਉਥੇ ਕੋਈ ਨਾ ਮਿਲਿਆæææਮੈਨੂੰ ਤਾਂ ਉਥੇ ਕਿਸੇ ਦਾ ਪਤਾ ਈ ਪਤਾ ਨਹੀਂ ਸੀæææਮੈਂæææਮਿਸੇਜ਼ ਜੋਗਾ ਸਿੰਘ ਤੇ ਜਸਬੀਰ ਕੌਰ (ਮੇਰੀ ਕੁਲੀਗ)æææਅਸੀਂ ਤਿੰਨੇ ਦੋਸਤ ਜੱਥੇ ਵਿਚ ਪਾਕਿਸਤਾਨ ਗਈਆਂ ਸੀæææਉਥੇ ਗੁਰਦੁਆਰੇ ਦੇ ਬਾਹਰ ਆਵਾਜਾਂ ਆਉਣੀਆਂæææਫਲਾਣੀ ਥਾਂ ਤੋ ਆਇਆ ਕੋਈæææ?æææਜਦੋਂ ਅਸੀਂ ਲਾਹੌਰ ਗੁਰਦਵਾਰੇ ਗਏ ਤਾਂ ਮੇਰੀਆਂ ਸਾਥਣਾਂ ਬਾਹਰ ਘੁੰਮਣ ਫਿਰਨ ਚਲੀਆਂ ਜਾਂਦੀਆਂæææਮੈਂ ਸਾਰਾ ਦਿਨ ਗੁਰਦੁਆਰੇ ਬੈਠੀ ਰਹਿੰਦੀ ਕਿ ਸ਼ਾਇਦ ਕੋਈ ਆਵਾਜ਼ ਆਵੇæææਤੇ ਕਹੇ 'ਪਟਿਆਲੇ ਤੋਂ ਆਇਆ ਕੋਈ' ?æææਪਰ ਕੋਈ ਆਵਾਜ਼ ਨਾ ਆਈ !æææਉਦਾਸ ਦਿੱਲ ਤੇ ਗਿੱਲੀਆਂ ਅੱਖੀਂ ਵਾਪਸ ਪਰਤ ਆਈæææਟੁੱਟੇ ਹੋਏ ਦਿਲ ਨਾਲ !"

ਉਸ ਫਿਰ ਇਕ ਲੰਮੀ ਸਾਹ ਲਈ, "ਜੋਗਾ ਸਿੰਘ (ਆਪਣੀ ਮਿੱਟੀ) ਵਾਲਾ, ਮੇਰੇ ਪੜਨਾਨੇ ਦਾ ਰਿਸ਼ਤੇਦਾਰ ਸੀæææਉਹ ਜੋਗਾ ਸਿੰਘ ਦਾ ਮਾਮਾ ਲਗਦਾ ਸੀæææਜੋਗਾ ਸਿੰਘ ਬੋਰਡ ਵਿਚ ਮੇਰੇ ਅਫ਼ਸਰ ਵੀ ਸਨæææਪਰ ਭਰਾ ਵੱਧæææਅਸੀਂ ਅਕਸਰ ਗੱਲਾਂ ਛੋਹ ਲੈਣੀਆਂæææਕਿਵੇਂ ਮੇਰੀ ਮਾਂ ਦੇ ਮੈਹਰ ਵਿਚ ਮਿਲਿਆ ਮਕਾਨ ਕਿਸੇ ਨੂੰ ਇਸ ਕਰਕੇ ਦੇਣਾ ਪਿਆ ਕਿ ਕਿਧਰੇ ਉਸ ਨੂੰ ਪਾਕਿਸਤਾਨ ਨਾ ਭੇਜ ਦਿੱਤਾ ਜਾਵੇæææਕਿਵੇਂ ਮੈਨੂੰ ਜਵਾਬ ਦੇਣਾ ਔਖਾ ਹੁੰਦਾ ਸੀ ਕਿ ਮੇਰਾ ਨਾਂਅ ਸੁਲਤਾਨਾ ਬੇਗਮ ਤੇ ਦਾ ਪਿਓ ਚਿਰੰਜੀ ਲਾਲ ਕਿਵੇਂææ?æææਤੇ ਅੱਗੋਂ ਹੁਣ ਅਵਤਾਰ ਸਿੰਘ ਰਾਣਾ ਪਤੀæææਹਾਹਾਹਾਹਾ !"

ਉਹ ਹੋਰ ਉਦਾਸ ਹੋ ਜਾਂਦੀ ਹੈ, "ਮੇਰੀ ਛੋਟੀ ਬੇਟੀ ਦਾ ਵਿਆਹ ਸੀæææ2006 ਵਿਚæææਮੈਂ ਆਪਣੇ ਬੋਰਡ ਦਾ ਫ਼ੋਟੋਗਰਾਫਰ "ਭੰਵਰਾ" ਈ ਬੁੱਕ ਕਰ ਲਿਆæææਵਿਆਹ ਤੋਂ ਬਾਅਦ ਸੀæਡੀæ ਬਨਾਉਣ ਵੇਲੇ ਰਿਸ਼ਤੇਦਾਰਾਂ ਦੇ ਨਾਂ ਲਿਖਣੇ ਸੀæææਮੈ ਲਿਸਟ ਦੇ ਦਿੱਤੀæ ææਦੂਜੇ ਦਿਨ ਉਹ ਸਾਡੇ ਭਾਣਜੇ (ਨਨਾਣ ਦਾ ਬੇਟਾ) ਨੂੰ ਕਹਿੰਦਾæææ'ਕਮਾਲ ਐæææਮੈਨੂੰ ਤਾਂ ਪਤਾ ਈ ਨਹੀਂ ਸੀ ਕਿ ਸਰਦਾਰ ਜੀ ਦੇ ਦੋ ਵਿਆਹ ਐਂæææਮੇਰਾ ਇਸ ਪਰਿਵਾਰ ਨਾਲ ਵੀਹ ਸਾਲ ਦਾ ਵਾਹ ਐæææਨਾ ਕਦੇ ਮੈਡਮ ਨੇ ਦੱਸਿਆæææਨਾ ਬੱਚਿਆਂ ਨੇ ਕਦੇ ਸ਼ੋਅ ਕੀਤੈ ਕਿ ਮਾਂ ਦਾ ਨਾਂ ਅਮਰਿੰਦਰ ਕੌਰ ਐ !æææ' ਸਾਡਾ ਭਾਣਜਾ ਹੱਸੀ ਜਾਵੇæææਕਹਿੰਦਾæææ'ਮਾਮੀ ਜੀ ਦਾ ਨਾਂਅ ਈ ਅਮਰਿੰਦਰ ਕੌਰ ਐ ?' "

"ਇਕ ਹੋਰ ਸੁਣੋ ! ਮੇਰੀ ਵੱਡੀ ਬੇਟੀ 1978 ਵਿਚ ਚੰਡੀਗੜ੍ਹ ਦੇ ਸੋਲਾਂ ਸੈਕਟਰ ਵਾਲੇ ਹਸਪਤਾਲ ਵਿਚ ਪੈਦਾ ਹੋਈæææਮੇਰੇ ਨਾਲ ਮੇਰੇ ਬੀਜੀ (ਸੱਸ) ਸੀæææਜਦੋਂ ਰਜਿਸਟਰ ਵਿਚ ਨਾਂਅ ਲਿਖਾਉਣਾ ਸੀ ਤਾਂ ਬੀਜੀ ਸੋਚਣ 'ਸੁਲਤਾਨਾ ਬੇਗਮ' ਕਿਵੇਂ ਲਿਖਾਵਾਂ?æææਬੱਚੀ ਦੀ ਮਾਂ ਦਾ ਨਾਂਅ 'ਅਮਰਿੰਦਰ ਕੌਰ ਆ' ?æææਫਿਰ ਤਿੰਨਾਂ ਬੱਚਿਆਂ ਦੀ ਮਾਂ ਸੁਲਤਾਨਾ ਬੇਗਮ ਦੀ ਥਾਂ ਅਮਰਿੰਦਰ ਕੌਰ ਬਣ ਗਈ !æææਪਰ ਜਦੋਂ ਮੈਂ ਹੁਣ ਅਸਟਰੇਲੀਆ ਜਾਣਾ ਸੀæææਪਾਸਪੋਰਟ ਸੁਲਤਾਨਾ ਬੇਗਮ ਦੇ ਨਾਂਅ ਦਾæææਉੱਥੇ ਵਸਦੀ ਧੀ ਦੀ ਤਾਂ ਮੈਂ ਮਾਂ ਈ ਨਹੀਂæææਫਿਰ ਅਖ਼ਬਾਰ ਵਿਚ ਕਢਵਾਇਆ ਗਿਆ ਕਿ ਮੈਂ ਦੋਵੇਂ ਨਾਵਾਂ ਨਾਲ ਜਾਣੀ ਜਾਂਦੀ ਆਂæææਪਾਸਪੋਰਟ ਦੁਬਾਰਾ ਬਣਵਾਇਆæææਤਾਂ ਮੈਂ ਬੱਚਿਆਂ ਦੀ ਮਾਂ ਸਾਬਤ ਹੋਈæææ!"

ਫਿਰ ਇਕ ਦਿਨ ਸੁਲਤਾਨਾ ਕਹਿੰਦੀ, "ਦਿਲ ਥੋੜ੍ਹਾ ਉਦਾਸ ਐ !æææਅੱਜ ਨਹੀਂæææਫਿਰ ਕਦੇæææ!" ਮੈਂ ਚੁੱਪ ਕਰ ਗਿਆæ ਪਰ ਫਿਰ ਇਕ ਦਿਨ ਬੈਠ ਗਏ ਇਕ ਖਾਮੋਸ਼ ਟਾਹਲੀ ਥੱਲੇ, "ਪੰਜਾਬੀ ਤੇ ਉਰਦੂ ਵਿਚ ਲਿਖਣ ਵਾਲੀ ਪੰਜਾਬ 'ਚ ਇਕੱਲੀ ਮੁਸਲਿਮ ਲੜਕੀ ਸਾਂ ਮੈਂæææਥਿਏਟਰ ਪੜ੍ਹਨ ਤੇ ਕਰਨ ਦੇ ਬਾਵਜੂਦ ਮੈਂ ਵਿਆਹ ਤੋਂ ਬਾਅਦ ਟੈਗੋਰ ਥਿਏਟਰ ਵੱਲੋਂ ਲੰਘਣਾ ਈ ਛੱਡ ਦਿੱਤਾæææਘਰæææਪਰਿਵਾਰæ ææਪਤੀ ਤੇ ਬੱਚੇæææ!æææ1984 ਵਿਚ ਮੁਹਾਲੀ ਸ਼ਿਫ਼ਟ ਕਰ ਗਏæææ2011 ਵਿਚ ਫਿਰ ਪਟਿਆਲੇ ਆ ਗਈæææ!

"ਇੰਡੀਅਨ ਥਿਏਟਰ ਦੇ ਡਿਪਲੋਮੇ ਤੋਂ ਬਾਅਦ ਮੈਂ ਪਟਿਆਲੇ ਨਹੀਂ ਜਾਣਾ ਚਾਹੁੰਦੀ ਸੀæææਪਰ ਮੇਰੇ ਕੋਲ ਨਾ ਜੌਬ ਸੀ ਤੇ ਨਾ ਹੀ ਰਹਿਣ ਲਈ ਟਿਕਾਣਾæ æਕਿਉਂਕਿ ਹੋਸਟਲ ਛੱਡ ਦੇਣਾ ਸੀæææਇਕ ਦਿਨ ਯੂਨੀਵਰਸਿਟੀ ਕਾਫ਼ੀ ਹਾਊਸ ਵਿਚ ਡਾæ ਜਗਤਾਰ ਭਾਅ ਜੀ ਨਾਲ ਬੈਠੀ ਸੀæ æਇਸੇ ਮਸਲੇ ' ਤੇ ਸੋਚ ਰਹੇ ਸੀ ਕਿ ਅਵਤਾਰ ਸਿੰਘ ਰਾਣਾ (ਤਾਰੀ) ਵੀ ਆ ਗਿਆæææਗੱਲਾਂ-ਗੱਲਾਂ ਵਿਚ ਮੈਨੂੰ ਕਹਿੰਦਾæææ'ਵਿਆਹ ਕਿਉਂ ਨਹੀਂ ਕਰਵਾ ਲੈਂਦੀ ?'æææਡਾæ ਜਗਤਾਰ ਕਹਿੰਦੇ, 'ਤੂੰ ਕਰਵਾਏਂਗਾ ?'æææਤਾਰੀ ਕਹਿੰਦਾ 'ਜੇ ਇਹਨੂੰ ਕੋਈ ਇਤਰਾਜ਼ ਨਾ ਹੋਵੇ ਤਾਂ !'æææਚਾਰ ਦਿਨਾਂ ਵਿਚ ਨਾਢਾ ਸਾਹਿਬ ਗੁਰਦੁਆਰੇ ਵਿਚ ਵਿਆਹ ਹੋ ਗਿਆæææਤਾਰੀ ਯੂਨੀਵਰਸਿਟੀ ਦਾ ਇਵਨਿੰਗ ਕਾਲਜ ਦਾ ਸਟੂਡੈਂਟ ਸੀæææਜੌਬ ਕਰਦਾ ਸੀæææਭੰਗੜੇ ਦਾ ਬੈਸਟ ਡਾਂਸਰ ਵੀæææਮੈਂ ਗਿੱਧੇ ਦੀæææਦੋਵੇਂ ਜਾਣਦੇ ਸੀæææਗਿੱਧੇ ਤੇ ਭੰਗੜੇ ਦਾ ਵਿਆਹ ਹੋ ਗਿਆæææ!

"ਤਾਰੀ ਦੇ ਫਾਦਰæææਸੈਕਟਰੀ ਐਸ਼ ਐਸ਼ ਐਸ਼ ਬੋਰਡ ਸਨæææਸਾਡੇ ਵਿਆਹ ਲਈ ਰਾਜ਼ੀ ਨਹੀਂ ਸਨæææਅਸੀਂ 35 ਸੈਕਟਰ ਕਿਰਾਏ ਦੇ ਘਰ ਵਿਚ ਆ ਗਏæææਪਟਿਆਲੇ ਤੋਂ ਮੈਂ ਕੁਝ ਜ਼ਰੂਰੀ ਸਮਾਨ ਲੈ ਗਈæ ਇਹ 1975 ਦੀ ਗੱਲ ਐææਡਾ ਤਿਵਾਵੀ ਨੇ ਮੈਨੂੰ ਨੌਕਰੀ 'ਤੇ ਲਵਾ ਦਿੱਤਾæææਦੋ ਸਾਲਾਂ ਬਾਅਦ ਘਰ ਦੇ ਵੀ ਘਰ ਲੈ ਗਏæææਤਾਰੀ ਘਰ ਵਿਚ ਸਭ ਤੋਂ ਵੱਡਾ ਐææਤਿੰਨ ਭੈਣਾਂ ਤੇ ਇਕ ਭਰਾ ਛੋਟਾ ਹੈæææਉਨ੍ਹਾਂ ਨੂੰ ਫ਼ਿਕਰ ਸੀ ਕਿ ਕੁੜੀਆਂ ਦੇ ਵਿਆਹ ਕਿਵੇਂ ਹੋਣਗੇæææ

ਰੱਬ ਦੀ ਕਰਨੀ ਵੇਖੋ ਕਿ ਤਿੰਨਾਂ ਦੇ ਰਿਸ਼ਤੇ ਤੇ ਵਿਆਹ ਮੇਰੇ ਹੱਥੋਂ ਹੋਏæææਮੈਂ ਦਸ ਸਾਲ ਸਾਂਝੇ ਟੱਬਰ ਵਿਚ ਰਹਿ ਕੇ ਦਿਉਰ ਦੇ ਵਿਆਹ ਤੋਂ ਬਾਅਦ ਵੱਖਰੀ ਹੋਈæææ!

"ਬੜੇ ਔਖੇ ਵੇਲ਼ੇ ਵੀ ਆਏæææਪਰ ਮੈਂ ਤੇ ਅਵਤਾਰ ਨਹੀਂ ਡੋਲੇæææਸ਼ਾਬਾਸ਼ ਇਸ ਬੰਦੇ ਦੇæææ੪੧ ਸਾਲ ਤੋਂ ਮੈਨੂੰ ਝੱਲ ਰਿਹੈ !æææਹੋਰ ਦੱਸੋ ਕੀ ਦੱਸਾਂ ?æææਜੋ ਯਾਦ ਆਉਂਦਾ ਦੱਸੀ ਜਾਂਦੀ ਆਂæææਜਿਊਣਾ ਮੌੜ ਪੜਨਾਨਾ ਸੀæææਉਸ ਦੀ ਮਦਦ ਚੰਰਜੀ ਲਾਲ ਨੇ ਕੀਤੀ ਸੀæææਇਹ ਨਵਾਂ ਨਵਾਂ ਪੁਲਿਸ ਵਿਚ ਭਰਤੀ ਹੋਇਆ ਸੀ ਤੇ ਨਾਭੇ ਜੇਲ ਵਿਚ ਡਿਊਟੀ ਸੀæææ

ਪਟਿਆਲੇ ਤੋਂ ੩ ਸਤੰਬਰ ਵਾਲੇ ਦਿਨ ਪਾਕਿਸਤਾਨੀ ਝੰਡੀਆਂ ਨਾਲ ਸਜਾ ਕੇ ਤੋਰੀ ਰੇਲ ਗੱਡੀ ਜਿਸ ਨੂੰ ਸਿਖ ਫੌਜੀਆਂ  ਨੇ ਫਤਿਹਗੜ੍ਹ 'ਚ ਰੋਕ ਕੇ ਮੁਸਲਮਾਨਾਂ ਨੂੰ ਕਤਲ ਕਰਕੇ ਪਾਕਿਸਤਾਨ ਭੇਜੀ ਸੀ ਉਸ ਵਿਚ ਸਾਡੇ ਪਰਿਵਾਰ ਦਾ ਕੋਈ ਬੰਦਾ ਕਤਲ ਨਹੀਂ ਸੀ ਹੋਇਆæææਛੀਂਟਾਂਵਾਲੇ 'ਚ ਹੀ ਨਾਨਾ ਤੇ ਉਸ ਦੇ ਪਰਿਵਾਰ ਦੇ ਹੋਰ ਬੰਦੇ ਕਤਲ ਹੋਏ ਸਨæææਚਿਰੰਜੀ ਲਾਲ ਬਾਕੀ ਪਰਿਵਾਰ ਨੂੰ ਬਹਾਦਰ ਗੜ੍ਹ ਕੈਂਪ ਵਿਚ ਲੈ ਆਇਆ ਸੀæææਜਿਥੋਂ ਉਹ ਪਾਕਿਸਤਾਨ ਚਲੇ ਗਏæææਮੇਰੀ ਮਾਂ ਬਾਅਦ ਵਿੱਚ ੧੯੪੮ 'ਚ ਗਈæææਇਹ ਪਟਿਆਲੇ ਹੀ ਸੀæææਮੈਂ ਇਹ ਸਾਰੀਆਂ ਗੱਲਾਂ ਮਾਂ ਕੋਲੋਂ ਈ ਸੁਣੀਆਂ ਸਨæææ!

æææææææææææææææææææææææææææææ

ਮੈਂ ਉੱਪਰ ਆਸਮਾਂ ਵੱਲ ਦੇਖਦਾਂæææਬੱਦਲਾਂ 'ਚ ਸਤਰੰਗੀ ਪੀਂਘ ਉਭਰ ਆਈ ਹੈæææਬਹੁਤ ਖੂਬਸੂਰਤ ਨਜ਼ਾਰਾ ਹੈæææਸੁਲਤਾਨਾ ਵੱਲ ਦੇਖਦਾਂæææਉਸ ਦੀਆਂ ਅਖਾਂ ਧੋਤੀਆਂ ਜਾ ਚੁਕੀਆਂ ਹਨæææਉਨ੍ਹਾਂ ਵਿਚ ਹੀ ਇਕ ਅਨੋਖੀ ਪੀਂਘ ਉਭਰ ਆਈ ਹੈæææਮੈਂ ਇਹ ਸਭ ਦੇਖਦਾ ਹੋਇਆ ਉਠਦਾਂæææਮੇਰੇ ਕੰਨਾਂ ਵਿਚ ਦੂਰ ਤੋਂ ਜਾਂ ਸ਼ਾਇਦ ਮੇਰੇ ਅੰਦਰੋਂ ਹੀ ਕੋਈ ਆਵਾਜ਼ ਆ ਰਹੀ ਹੈæææਉਸ ਆਵਾਜ਼ 'ਚੋਂ ਉਭਰ ਰਹੇ ਸ਼ਬਦਾਂ ਦੇ ਅਰਥ ਕੁਝ ਇਹੋ ਜਿਹੇ ਮਹਿਸੂਸ ਹੋ ਰਹੇ ਸਨæææ

"ਜ਼ਿੰਦਗੀ ਇਕ ਬਹੁਤ ਵੱਡੀ ਬੁਝਾਰਤ ਹੈæææ

ਇਸ ਨੂੰ ਖੋਹਲੋ ਤਾਂ ਇਸ ਦੀ ਮਹਿਕ ਪੂਰੇ ਬ੍ਰਿਹ੍ਮੰਡ ਵਿਚ ਫੈਲਦੀ ਹੈ

ਪਰ ਜੇ ਇਹਦੀ ਗੰਡ ਬੰਨ੍ਹ ਚੁੱਕੀ ਫਿਰੋ

ਤਾਂ

ਇਹ ਬੋਅ ਮਾਰਨ ਲਗਦੀ ਹੈ

ਜਿਸ ਨਾਲ ਪੂਰਾ ਬ੍ਰਿਹਮੰਡ ਹੀ ਗੰਧਲਾ ਹੋ ਜਾਂਦੈæææ!!!

ਤੇ

ਫਿਰ ਉਹ ਘੁਟਣ ਪਾਪ ਬਣ ਇਕ ਨਵੇਂ ਕੱਲਯੁਗ ਦਾ ਆਰੰਭ ਕਰਦੀ ਹੈæææ!"


ਉਸ ਦਿਨ ਲੱਗਾ ਸੀ ਸੁਲਤਾਨਾ ਦੀ ਜ਼ਿੰਦਗੀ ਵਿਚ ਵੀ ਫਿਰ ਇਕ ਨਵਾਂ 1947 ਸ਼ੁਰੂ ਹੋਇਆ।

ਸ।ਬਅਲੱਅਨਟ1946@ਗਮਅਲਿ।ਚੋਮ  ਟeਲe (0044) 7450211512

コメント


bottom of page